Pind2Calgary

Pind2Calgary

Share

� Punjabi Podcast �
Exploring culture, stories, and vibes! Join us for laughs, insights.

Photos from Pind2Calgary's post 04/24/2026

🥔 80,000 ਪੌਂਡ ਆਲੂ ਕੈਲਗਰੀ ਵਿੱਚ ਮੁਫ਼ਤ ਵੰਡੇ ਜਾਣਗੇ ਇਸ ਵੀਕਐਂਡ!

📍 ਸਥਾਨ: McKnight LRT Station
🕐 ਸਮਾਂ: ਦੁਪਹਿਰ 1:00 ਵਜੇ ਤੋਂ

🙏 Guru Nanak Free Kitchen Calgary Gurunanak Freekitchen ਵੱਲੋਂ 25 ਅਪ੍ਰੈਲ (ਸ਼ਨੀਵਾਰ) ਨੂੰ McKnight CTrain Station ‘ਤੇ ਹਜ਼ਾਰਾਂ ਪੌਂਡ ਆਲੂ ਕੈਲਗਰੀ ਦੇ ਲੋਕਾਂ ਲਈ ਮੁਫ਼ਤ ਵੰਡੇ ਜਾਣਗੇ।

ਇਹ ਸੇਵਾ (Seva) ਸਾਰਿਆਂ ਲਈ ਖੁੱਲੀ ਹੈ — ਆਓ ਅਤੇ ਇਸ ਸੁੰਦਰ ਉਪਰਾਲੇ ਦਾ ਹਿੱਸਾ ਬਣੋ।

🙏 “ਵੰਡ ਛਕਣਾ” ਦੀ ਸੋਹਣੀ ਪਰੰਪਰਾ ਨੂੰ ਅੱਗੇ ਵਧਾਈਏ।



Jaskarn Bains
Guru Nanak Free Kitchen Calgary
Sammi Randhawa

04/23/2026

✈️ ਮਹੱਤਵਪੂਰਨ ਜਾਣਕਾਰੀ – Air Canada ਵੱਲੋਂ ਵੱਡਾ ਫੈਸਲਾ

Jet fuel ਦੀਆਂ ਕੀਮਤਾਂ ਵਿੱਚ ਤੇਜ਼ ਵਾਧੇ ਕਾਰਨ Air Canada ਨੇ ਕੁਝ ਰੂਟ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਹੁਣ ਇਹ ਉਡਾਨਾਂ ਚਲਾਉਣਾ ਘਾਟੇ ਵਾਲਾ ਸਾਬਤ ਹੋ ਰਿਹਾ ਹੈ।

📍 ਮੁਅੱਤਲ ਹੋਣ ਵਾਲੀਆਂ ਉਡਾਨਾਂ:

• Toronto (3 flights) ਅਤੇ Montreal (1 flight) ਤੋਂ John F. Kennedy International Airport – 1 June ਤੋਂ ਬੰਦ
• Yellowknife ਤੋਂ Toronto – 30 August ਤੋਂ ਮੁਅੱਤਲ
• Salt Lake City ਤੋਂ Toronto – 30 June ਤੋਂ ਬੰਦ
• Guadalajara (Mexico) ਤੋਂ Montreal – ਜਲਦੀ ਹੀ ਮੁਅੱਤਲ
• Fort McMurray ਤੋਂ Vancouver – 28 May ਤੋਂ ਬੰਦ

🌍 ਮੌਜੂਦਾ ਗਲੋਬਲ ਹਾਲਾਤਾਂ, ਖਾਸ ਕਰਕੇ Israel ਅਤੇ Iran ਵਿਚਲੇ ਤਣਾਅ ਦੇ ਕਾਰਨ fuel ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ, ਜਿਸ ਨਾਲ ਏਅਰਲਾਈਨ ਉਦਯੋਗ ‘ਤੇ ਵੱਡਾ ਅਸਰ ਪਿਆ ਹੈ।

📢 ਯਾਤਰੀਆਂ ਨੂੰ ਬੇਨਤੀ ਹੈ ਕਿ ਆਪਣੀ ਯਾਤਰਾ ਤੋਂ ਪਹਿਲਾਂ flight status ਜ਼ਰੂਰ ਚੈੱਕ ਕਰ ਲੈਣ ਅਤੇ alternative arrangements ਬਾਰੇ ਵੀ ਸੋਚਣ।

04/15/2026

ਬੜੇ ਦੁੱਖ ਨਾਲ ਸਾਂਝਾ ਕਰਨਾ ਪੈ ਰਿਹਾ ਹੈ ਕਿ ਪਰਮਜੀਤ ਸਿੰਘ Bath (Genius Master Engineering, Calgary) ਦੇ ਪਿਤਾ ਜੀ ਸ੍ਰੀ ਅਮਰਜੀਤ ਸਿੰਘ Bath ਜੀ ਦਾ 14 ਅਪ੍ਰੈਲ ਨੂੰ ਕੈਲਗਰੀ ਵਿੱਚ ਦੇਹਾਂਤ ਹੋ ਗਿਆ ਹੈ।

ਇਸ ਦੁਖਦਾਈ ਸਮੇਂ ਵਿੱਚ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਅਤੇ ਦਿਲੋਂ ਸੰਵੇਦਨਾ ਪ੍ਰਗਟ ਕਰਦੇ ਹਾਂ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਹਿੰਮਤ ਤੇ ਸਬਰ ਦੇਣ।

ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਦੀ ਜਾਣਕਾਰੀ ਪੋਸਟਰ ਵਿੱਚ ਸਾਂਝੀ ਕੀਤੀ ਗਈ ਹੈ।

ਵਾਹਿਗੁਰੂ ਜੀ ਕਿਰਪਾ ਕਰਨ। 🙏
Pind2Calgary Anjaan Persona

04/13/2026

Rest in Peace 🕊️😪🙏

04/02/2026

📢 ਜ਼ਰੂਰੀ ਜਾਣਕਾਰੀ – OCI ਅਰਜ਼ੀਆਂ ਬਾਰੇ ਨਵਾਂ ਅਪਡੇਟ

ਭਾਰਤੀ ਹਾਈ ਕਮਿਸ਼ਨ ਔਟਵਾ ਵੱਲੋਂ OCI (Overseas Citizen of India) ਅਰਜ਼ੀਆਂ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ।

👉 5 ਅਪ੍ਰੈਲ ਤੋਂ ਬਾਅਦ:
• ਹਰ ਅਰਜ਼ੀਕਰਤਾ ਨੂੰ BLS ਦਫ਼ਤਰ ਵਿੱਚ ਖੁਦ ਹਾਜ਼ਰ ਹੋਣਾ ਲਾਜ਼ਮੀ ਹੋਵੇਗਾ
• ਬਾਇਓਮੈਟ੍ਰਿਕ (Biometric) ਦੇਣੇ ਪੈਣਗੇ
• ਡਾਕ ਰਾਹੀਂ (Postal Application) ਅਰਜ਼ੀਆਂ ਹੁਣ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ

⚠️ ਜੇ ਤੁਸੀਂ OCI ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਤੋਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਵੋ ਅਤੇ ਸਾਰੇ ਦਸਤਾਵੇਜ਼ ਤਿਆਰ ਰੱਖੋ।

ਕਿਰਪਾ ਕਰਕੇ ਇਹ ਜਾਣਕਾਰੀ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਵੀ ਸਾਂਝੀ ਕਰੋ ਤਾਂ ਜੋ ਕਿਸੇ ਨੂੰ ਵੀ ਅਸੁਵਿਧਾ ਨਾ ਹੋਵੇ।

03/23/2026

✈️ ਨਿਊਯਾਰਕ ਵਿੱਚ ਏਅਰ ਕੈਨੇਡਾ ਜਹਾਜ਼ ਹਾਦਸਾ

ਨਿਊਯਾਰਕ ਦੇ LaGuardia Airport ‘ਤੇ ਐਤਵਾਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ। Air Canada ਦਾ ਇੱਕ ਜਹਾਜ਼ ਲੈਂਡਿੰਗ ਦੌਰਾਨ ਫਾਇਰ ਟਰੱਕ ਨਾਲ ਟਕਰਾ ਗਿਆ।

ਮੁੱਖ ਜਾਣਕਾਰੀ:
ਜਹਾਜ਼ ਮੋਂਟਰੀਅਲ ਤੋਂ ਨਿਊਯਾਰਕ ਆ ਰਿਹਾ ਸੀ

ਲੈਂਡ ਕਰਦੇ ਸਮੇਂ ਰਨਵੇ ‘ਤੇ ਮੌਜੂਦ ਫਾਇਰ ਟਰੱਕ ਨਾਲ ਟੱਕਰ ਹੋਈ

ਹਾਦਸੇ ਵਿੱਚ ਪਾਇਲਟ ਅਤੇ ਕੋ-ਪਾਇਲਟ ਦੀ ਮੌਤ ਹੋ ਗਈ

ਕਰੀਬ 40 ਤੋਂ ਵੱਧ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚ ਕੁਝ ਗੰਭੀਰ ਹਨ

ਜਹਾਜ਼ ਵਿੱਚ ਲਗਭਗ 72 ਯਾਤਰੀ ਅਤੇ 4 ਕਰੂ ਮੈਂਬਰ ਸਨ

ਹਾਦਸੇ ਦਾ ਕਾਰਨ:
ਪ੍ਰਾਰੰਭਿਕ ਜਾਣਕਾਰੀ ਮੁਤਾਬਕ, ਏਅਰ ਟ੍ਰੈਫਿਕ ਕੰਟਰੋਲ ਵੱਲੋਂ ਸੰਚਾਰ ਵਿੱਚ ਗੜਬੜ ਹੋਈ।

ਜਹਾਜ਼ ਅਤੇ ਫਾਇਰ ਟਰੱਕ ਦੋਵਾਂ ਨੂੰ ਇੱਕੋ ਰਨਵੇ ਦੀ ਇਜਾਜ਼ਤ ਮਿਲ ਗਈ ਸੀ

ਆਖਰੀ ਸਮੇਂ ‘ਤੇ “Stop” ਦਾ ਸਿਗਨਲ ਦਿੱਤਾ ਗਿਆ ਪਰ ਦੇਰ ਹੋ ਚੁੱਕੀ ਸੀ

ਹੋਰ ਪ੍ਰਭਾਵ:
ਹਾਦਸੇ ਤੋਂ ਬਾਅਦ ਏਅਰਪੋਰਟ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ

ਸੈਂਕੜੇ ਉਡਾਣਾਂ ਰੱਦ ਜਾਂ ਡਾਈਵਰਟ ਹੋ ਗਈਆਂ

ਅਮਰੀਕਾ ਅਤੇ ਕੈਨੇਡਾ ਦੀਆਂ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ

👉 ਇਹ ਹਾਦਸਾ ਹਵਾਈ ਸੁਰੱਖਿਆ ਲਈ ਵੱਡਾ ਚੇਤਾਵਨੀ ਸਾਬਤ ਹੋ ਰਿਹਾ ਹੈ, ਖਾਸ ਕਰਕੇ ਰਨਵੇ ‘ਤੇ ਵਾਹਨਾਂ ਅਤੇ ਜਹਾਜ਼ਾਂ ਦੇ ਕੋਆਰਡੀਨੇਸ਼ਨ ਬਾਰੇ।

02/23/2026

🚨 ਮੈਕਸੀਕੋ ਵਿੱਚ ਹਿੰਸਾ ਭੜਕੀ – ਕੈਨੇਡਾ ਸਰਕਾਰ ਦੀ ਸਖ਼ਤ ਚੇਤਾਵਨੀ 🚨

Mexico ਦੇ ਜਾਲਿਸਕੋ ਰਾਜ ਵਿੱਚ ਸ਼ਕਤੀਸ਼ਾਲੀ ਕਾਰਟੈਲ ਨੇਤਾ ਐਲ ਮੇਨਚੋ (Nemesio Oseguera Cervantes) ਦੇ ਇੱਕ ਫੌਜੀ ਆਪਰੇਸ਼ਨ ਦੌਰਾਨ ਮਾਰੇ ਜਾਣ ਦੀਆਂ ਖਬਰਾਂ ਤੋਂ ਬਾਅਦ ਇਲਾਕੇ ਵਿੱਚ ਹਿੰਸਾ ਤੇਜ਼ ਹੋ ਗਈ ਹੈ।

ਰਿਪੋਰਟਾਂ ਮੁਤਾਬਕ ਅਪਰਾਧਿਕ ਗਿਰੋਹਾਂ ਨੇ ਜਵਾਬੀ ਕਾਰਵਾਈ ਕਰਦਿਆਂ ਕਈ ਸ਼ਹਿਰਾਂ ਵਿੱਚ ਵਾਹਨਾਂ ਨੂੰ ਅੱਗ ਲਗਾ ਦਿੱਤਾ ਹੈ, ਰਸਤੇ ਜਾਮ ਕਰ ਦਿੱਤੇ ਹਨ ਅਤੇ ਕਈ ਥਾਵਾਂ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਖਾਸ ਕਰਕੇ ਸੈਰ-ਸਪਾਟੇ ਲਈ ਮਸ਼ਹੂਰ ਸ਼ਹਿਰ Puerto Vallarta ਵੀ ਪ੍ਰਭਾਵਿਤ ਹੋਇਆ ਹੈ, ਜਿੱਥੇ ਸੁਰੱਖਿਆ ਹਾਲਾਤ ਤਣਾਓਪੂਰਨ ਬਣੇ ਹੋਏ ਹਨ।

🇨🇦 Canada ਸਰਕਾਰ ਨੇ ਆਪਣੇ ਨਾਗਰਿਕਾਂ ਲਈ “Shelter-in-Place” (ਅੰਦਰ ਹੀ ਰਹਿਣ) ਦੇ ਹੁਕਮ ਜਾਰੀ ਕੀਤੇ ਹਨ। ਕੁਝ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਅਤੇ ਯਾਤਰੀਆਂ ਨੂੰ ਹਵਾਈ ਅੱਡਿਆਂ ਨਾਲ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।

⚠️ ਸੈਲਾਨੀਆਂ ਨੂੰ ਬੇਹੱਦ ਸਾਵਧਾਨ ਰਹਿਣ, ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

02/09/2026

‘ਮਹਾਰਾਜਾ ਰਿਪੁਦਮਨ ਸਿੰਘ’ ਦੇ ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਪ੍ਰਤਾਪ ਸਿੰਘ ਇੰਗਲੈਂਡ ਤੋਂ ਵਾਪਸ ਪਰਤਦਾ ਹੈ ਤੇ ਗੱਦੀ ਸਾਂਭਦਾ ਹੈ । ਇਸ ਛੋਟੀ ਜਿਹੀ ਰਿਆਸਤ ਦੇ ਟੁੱਟਵੇਂ ਝਗੜੇ ਨਿਬੇੜਨ ਅਤੇ ਸਿੱਖਿਆ ਲਈ ਚੰਗੇ ਯਤਨ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਆਪਣੀ ਫੌਜ ਨੂੰ ਅੰਗਰੇਜ਼ੀ ਤਰੀਕੇ ਨਾਲ ਤਿਆਰ ਕਰਦਾ ਹੈ ।
ਮਹਾਰਾਜਾ ਪ੍ਰਤਾਪ ਸਿੰਘ ਦਾ ਵਿਆਹ ਅਜੋਕੇ ਰਾਜਸਥਾਨ ਦੀ ‘ਧੌਲਪੁਰ ਰਿਆਸਤ’ ਦੇ ਮਹਾਰਾਜਾ ਉਦੇਭਾਨੂੰ ਸਿੰਘ ਦੀ ਪੁੱਤਰੀ ‘ਰਾਜਕੁਮਾਰੀ ਉਰਮਿਲਾ ਦੇਵੀ’ ਨਾਲ ਹੁੰਦਾ ਹੈ । ਜਿਸਦੇ ਚਾਰ ਬੱਚੇ ਪੈਦਾ ਹੁੰਦੇ ਹਨ ,1947 ਵਿੱਚ ਪੈਦਾ ਹੋਈ ਸਭ ਤੋਂ ਵੱਡੀ ਰਾਜਕੁਮਾਰੀ ਸਨੇਹ ਲਤਾ ਕੌਰ ਜਿਸਦਾ ਵਿਆਹ ‘ਓਰਛਾ ਰਿਆਸਤ’ ਵਿੱਚ ਹੋਇਆ । ਦੂਜੇ ਨੰਬਰ ਤੇ ਮਹਾਰਾਜਾ ਹਨੂੰਵੰਤ ਸਿੰਘ ਮਾਲਵਿੰਦਰ ਬਹਾਦਰ ਜੋ ਦਸੰਬਰ 1948 ਵਿੱਚ ਪੈਦਾ ਹੋਇਆ ਤੇ ਅੱਗੇ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਹੋਣ ਕਰਕੇ ਮਹਾਰਾਜਾ ਦੀ ਗੱਦੀ ਦਾ ਹੱਕਦਾਰ ਬਣਿਆ । ਤੀਜੇ ਨੰਬਰ ਤੇ 1951 ‘ਚ ਪੈਦਾ ਹੋਇਆ ਮਹਾਰਾਜ ‘ਰਾਣਾ ਹੇਮੰਤ ਸਿੰਘ’ ਜਿਸਨੂੰ ਉਸਦੇ ਨਾਨਾ ਉਦੇ ਭਾਨ ਸਿੰਘ ਜੋ ਧੌਲਪੁਰ ਦੇ ਮਹਾਰਾਜਾ ਸਨ ਦੀ ਮੌਤ ਕਾਰਨ ਨਾਨੀ ਨੇ ਗੋਦ ਲੈ ਲਿਆ ਅਤੇ ਮਹਾਰਾਜੇ ਦੀ ਪਦਵੀ ਦਿੱਤੀ । ਚੌਥਾ ਤੇ ਸਭ ਤੋਂ ਛੋਟਾ ਸੀ ਮਹਾਰਾਜਕੁਮਾਰ ਹਿੰਮਤ ਸਿੰਘ ਜੋ 1952 ਵਿੱਚ ਇੰਗਲੈਂਡ ਵਿੱਚ ਪੈਦਾ ਹੋਇਆ ਅਤੇ ਇਸਦਾ ਵਿਆਹ ਨੇਪਾਲ ਦੀ ਇਕ ਰਿਆਸਤ ਦੀ ਰਾਜਕੁਮਾਰੀ ਓਮਾ ਰਾਜ ਲਕਸ਼ਮੀ ਨਾਲ ਹੋਇਆ ।
ਇਸ ਦੌਰਾਨ ਅਗਸਤ 1947 ਭਾਰਤ ਅਜਾਦ ਹੋ ਗਿਆ, ਅੰਗਰੇਜ਼ ਚਲੇ ਗਏ ਰਿਆਸਤਾਂ ਭਾਰਤ ਸਰਕਾਰ ਵਿੱਚ ਸਮਾ ਲਈਆਂ ਗਈਆਂ ਅਤੇ ਮਗਰ ਬਚੇ ਮਹਾਰਾਜਿਆਂ ਦੇ ਰੁਤਬੇ ਬਹਾਲ ਰੱਖਦਿਆਂ ਪ੍ਰੀਵੀਪਰਸ(ਪੈਨਸ਼ਨ ਅਤੇ ਹੋਰ ਖਰਚ ਲਈ ਪੈਸਾ) ਨਿਸ਼ਚਿਤ ਕਰ ਦਿੱਤਾ ਗਿਆ । ਰਿਆਸਤਾਂ ਦੀ ਵਾਧੂ ਸੰਪਤੀ ਸਰਕਾਰ ਦੇ ਕਬਜ਼ੇ ਹੇਠ ਚਲੀ ਗਈ ਮਹਾਰਾਜਾ ਪ੍ਰਤਾਪ ਸਿੰਘ ਇੰਗਲੈਂਡ ਦੇ ਫੌਜੀ ਰੁਤਬੇ ਕਾਰਨ ਉਸਨੂੰ ਰਾਸ਼ਟਰਪਤੀ ਭਵਨ ਵਿੱਚ ਕੈਂਪ ਆਫ਼ਿਸ ਦਾ ਪ੍ਰਬੰਧਕ ਲਾ ਦਿੱਤਾ ਗਿਆ, ਅਤੇ ਪਰਿਵਾਰ ਦਿੱਲੀ ਸਥਿਤ ਆਪਣੀ ਰਿਹਾਇਸ਼ ਵਿਖੇ ਰਹਿੰਦਾ ਰਿਹਾ ।
ਮਹਾਰਾਜ ਹੇਮੰਤ ਸਿੰਘ ਰਾਣਾ ਜੋ ਪ੍ਰਤਾਪ ਸਿੰਘ ਦਾ ਤੀਜਾ ਪੁੱਤਰ ਸੀ ਤੇ ਆਪਣੇ ਨਾਨਾ ਉਦੇਭਾਨ ਸਿੰਘ ਦੀ ਰਿਆਸਤ ਧੌਲਪੁਰ ਦਾ ਮਹਾਰਾਜ ਸੀ ਦੂਨ ਸਕੂਲ ਵਿੱਚ ਪੜ੍ਹਿਆ । ਹੇਮੰਤ ਸਿੰਘ ਦਾ ਵਿਆਹ 1972 ਵਿੱਚ ਗਵਾਲੀਅਰ ਦੇ ਮਹਾਰਾਜਾ ਜੀਵਾ ਜੀ ਰਾਓ ਸਿੰਧੀਆ ਦੀ ਪੁੱਤਰੀ ‘ਵਸੁੰਧਰਾ ਰਾਜੇ’ ਨਾਲ ਹੁੰਦਾ ਹੈ ਅਤੇ ਇੱਕ ਸਾਲ ਬਾਅਦ ਹੀ ਇਹ ਵਿਆਹ ਟੁੱਟ ਜਾਂਦਾ ਹੈ ਤੇ ਦੋਵੇਂ ਅਲੱਗ ਅਲੱਗ ਹੋ ਜਾਂਦੇ ਹਨ । ਇਸ ਜੋੜੀ ਦਾ ਪੁੱਤਰ ਦੁਸ਼ਿਅੰਤ ਸਿੰਘ ਅੱਜਕੱਲ੍ਹ ਝਾਲਾਵਾੜ ਤੋਂ ਮੈਂਬਰ ਪਾਰਲੀਮੈਂਟ ਹੈ ਅਤੇ ਵਸੁੰਧਰਾ ਰਾਜੇ ਸਿੰਧੀਆ ਦੋ ਵਾਰ ਰਾਜਸਥਾਨ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ ।
ਮਹਾਰਾਜਾ ਪ੍ਰਤਾਪ ਸਿੰਘ ਦਾ ਵੱਡਾ ਪੁੱਤਰ ਮਹਾਰਾਜ ਹਨੂੰਵੰਤ ਸਿੰਘ 1995 ਤੋਂ ਬਾਅਦ ਪਰਿਵਾਰਕ ਤੌਰ ਤੇ ਮਹਾਰਾਜ ਦਾ ਦਰਜਾ ਪ੍ਰਾਪਤ ਕਰਦਾ ਹੈ ਬੇਸ਼ਿਕ ਕਿ ਭਾਰਤ ਸਰਕਾਰ ਵੱਲੋਂ ਮਹਾਰਾਜਿਆਂ ਦਾ ਦਰਜਾ 1971 ਵਿੱਚ ਸਮਾਪਤ ਕਰਕੇ ਪੈਨਸ਼ਨ ਤੇ ਪ੍ਰੀਵੀ ਪਰਸ ਬੰਦ ਕਰ ਦਿੱਤੇ ਗਏ ਸਨ ਤੇ ਨਾਲ ਹੀ ਉਹ ਵਿਸ਼ੇਸ਼ ਨਾਂ ‘ਦੌਲਤ ਏ ਇੰਗਲਸ਼ੀਆ’, ਜਾਂ ਰਾਜਾ ਏ ਰਾਜਗਾਨ ਟਾਈਪ ਜਿਨਾਂ ਦਾ ਉਚਾਰਨ ਕਰਵਾ ਕੇ ਮਹਾਰਾਜੇ ਖੁਸ਼ ਹੁੰਦੇ ਰਹੇ ਹਨ ।
ਹਨੂੰਵਤ ਸਿੰਘ ਨਾਭਾ ਪਰਿਵਾਰ ਕੋਲ ਪਈਆਂ ਗੁਰੂ ਗੋਬਿੰਦ ਸਾਹਿਬ ਦੀਆਂ ਨਿਸ਼ਾਨੀਆਂ ਪੱਗ, ਕੰਘਾ ਅਤੇ ਤਲਵਾਰ ਜੋ ਹੀਰਾ ਮਹਿਲ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ ਨੂੰ ਦਿੱਲੀ ਲੈ ਜਾਂਦਾ ਹੈ ਜਿਸ ਲਈ ਉਸਨੂੰ ਪਰਿਵਾਰ ਵਿੱਚੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਹ ਵਾਪਸ ਹੀਰਾ ਮਹਿਲ ਵਿੱਚ ਲਿਆਉਣੀਆਂ ਪੈਂਦੀਆਂ ਹਨ । ਹਨੂੰਵੰਤ ਸਿੰਘ ਦੇ ਦੋ ਪੁੱਤਰ ਹਨ ਯੁਧਿਸ਼ਟਰ ਸਿੰਘ ਅਤੇ ਕੀਰਤ ਸਿੰਘ ਜਿਨਾਂ ਦਾ ਮਹਾਰਾਜਾ ਹਿੰਮਤ ਸਿੰਘ ਦੇ ਪਰਿਵਾਰ ਨਾਲ ਥੋੜ੍ਹਾ ਬਹੁਤ ਜਾਇਦਾਦ ਤੇ ਕਬਜੇ ਨੂੰ ਲੈ ਕੇ ਅਦਾਲਤੀ ਝਗੜਾ ਚੱਲਦਾ ਹੈ ।
ਸਭ ਤੋਂ ਛੋਟਾ ਪੁੱਤਰ ਮਹਾਰਾਜਾ ਹਿੰਮਤ ਸਿੰਘ ਜੋ ਆਪਣੇ ਵੱਡੇ ਭਰਾ ਹਨੂੰਵਤ ਸਿੰਘ ਨਾਲ ਨਾਭਾ ਦੀ ਸ਼ਾਹੀ ਵਿਰਾਸਤ ਨੂੰ ਅੱਗੇ ਵਧਾ ਰਿਹਾ ਸੀ ਮਈ 1924 ਤੱਕ ਜਿਉਂਦਾ ਰਿਹਾ । ਨਾਭਾ ਦੇ ਹੀਰਾ ਮਹਿਲ, ਰਿਆਸਤ ਦੀਆਂ ਯਾਦਗਾਰੀ ਨਿਸ਼ਾਨੀਆਂ ਸਾਂਭਣ, ਸ਼ਾਹੀ ਘਰਾਣੇ ਦੀ ਵਿਰਾਸਤ ਨੂੰ ਸਾਂਭ ਕੇ ਰੱਖਣ ਵਾਲਾ ਇਨਸਾਨ ਸੀ । ਵੱਡੇ ਭਰਾ ਦੀ 2017 ਵਿੱਚ ਮੌਤ ਤੋਂ ਬਾਅਦ ਕੁਝ ਸ਼ਾਹੀ ਜਾਇਦਾਦਾਂ ਨੂੰ ਲੈ ਕੇ ਭਤੀਜਿਆਂ ਨਾਲ ਰੇੜਕਾ ਰਿਹਾ ।
ਮਹਾਰਾਜ ਹਿੰਮਤ ਸਿੰਘ ਦਾ ਇੱਕ ਹੀ ਪੁੱਤਰ ਭਾਨੂੰ ਪ੍ਰਤਾਪ ਸਿੰਘ ਹੈ ਜਿਸਦੀ ਪਤਨੀ ਪਰੀਤੀ ਸਿੰਘ ਅੱਜਕੱਲ੍ਹ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਜੋੜੀ ਦਾ ਪੁੱਤਰ ਅਭਿਊਦੇਪ੍ਰਤਾਪ ਸਿੰਘ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੇ ਹੀ ਪਰਿਵਾਰ ਨੂੰ ਨਾਭੇ ਰਹਿਣ ਮਜਬੂਰ ਕੀਤਾ ਹੈ । ਇਸ ਤੇਰਾਂ ਸਾਲਾ ਬੱਚੇ ਦੀ ਪਰਿਵਾਰ ਵੱਲੋਂ ਦਸਤਾਰਬੰਦੀ ਕੀਤੀ ਗਈ ਤਾਂ ਵੱਡੇ ਵੱਡੇ ਲੀਡਰ, ਬਾਬੇ ਅਤੇ ਹੋਰ ਲੋਕਾਂ ਦੀ ਹਾਜ਼ਰੀ ਇਸ ਘਟਨਾ ਦੇ ਸਧਾਰਨ ਨਾ ਹੋਣ ਦੀ ਗਵਾਹੀ ਭਰ ਰਹੀ ਹੈ । ਇਸ ਸਮਾਗਮ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਵੀ.ਆਈ.ਪੀ ਆਏ ਸਨ ਤੇ ਹੁਣ ਵੀ ਆ ਰਹੇ ਹਨ ।
ਇਸ ਘਟਨਾਕ੍ਰਮ ਦਾ ਨਤੀਜਾ ਕਿਸ ਤਰੀਕੇ ਨਿੱਕਲੇਗਾ ਇਹ ਮੇਰੇ ਵਰਗੇ ਇਤਿਹਾਸ ਵਿੱਚ ਰੁਚੀ ਲੈਣ ਵਾਲੇ ਬੰਦੇ ਦੇ ਕਰਨ ਦਾ ਵਿਸ਼ਲੇਸ਼ਣ ਨਹੀੰ ਹੈ, ਸਮਾਂ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ । ਪਰ ਪਰਿਵਾਰ ਦੀ ਬੀ.ਜੇ.ਪੀ ਨਾਲ ਨੇੜਤਾ ਅਤੇ ਸਿਰਫ ਪਰੀਤੀ ਸਿੰਘ ਵੱਲੋਂ ਹੀ ਲਗਾਤਾਰ ਮੀਡੀਆ ਵਿੱਚ ਇੰਟਰਵਿਊ ਕਰਨੀ ਕੋਈ ਖਾਸ ਇਸ਼ਾਰਾ ਜਾਹਰ ਜਰੂਰ ਕਰ ਰਹੀ ਹੈ ਪਰ ਰਾਜਨੀਤਿਕ ਮਾਹਰ ਹਾਲੇ ਤੇਲ ਦੇਖੋ ਤੇਲ ਦੀ ਦਾਰ ਦੇਖੋ ਵਾਲੀ ਸਥਿਤੀ ‘ਚ ਹੀ ਹਨ । ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰਿਓ…. ਹੋ ਸਕਦਾ ਕਿਸੇ ਦੀ ਜਗਿਆਸਾ ਦਾ ਕੀੜਾ ਸ਼ਾਂਤ ਹੋ ਜਾਵੇ ।

Copy from ਪੇਂਡੂ ਵਿਦਵਾਨ🥸

01/28/2026

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਹਵਾਈ ਹਾਦਸੇ ‘ਚ ਮੌਤ | ਬਾਰਾਮਤੀ ਹਵਾਈ ਅੱਡੇ ‘ਤੇ ਲੈਂਡ ਕਰਦਿਆਂ ਹੋਇਆ ਹਾਦਸਾ । ਪੰਜ ਵਾਰ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਬਣੇ ਸੀ ਅਜੀਤ ਪਵਾਰ ।

01/27/2026

ਆਹ ਬਾਈ ਗੋਰਖਾ ਰੈਜੀਮੈਂਟ ਦਾ ਸਾਬਕਾ ਜਵਾਨ ਹੈ, ਨਾਂਅ ਹੈ - ਹਰੀ ਬੁੱਧ ਮਗਰ। ਅਫਗਾਨਿਸਤਾਨ ਦੇ ਆਪਰੇਸ਼ਨ ਦੌਰਾਨ ਦੋਵੇਂ ਪੈਰ ਉੱਡ ਗਏ। ਆਪਣੀ ਜ਼ਿੰਦਗੀ ਨੂੰ ਨਵੇਂ ਟੀਚੇ ਦਿੱਤੇ ਕਿ ਪੈਰਾਂ ਤੋਂ ਬਗੈਰ ਚੋਟੀਆਂ ਛੂਹਣੀਆਂ ਨੇ। ਮਾਊਂਟ ਐਵਰੈਸਟ ਤੋਂ ਲੈ ਕੇ ਅਫਰੀਕਾ ਤੱਕ ਦੀਆਂ ਚੋਟੀਆਂ ਹੁਣ ਤੱਕ ਹਰੀ ਬੁੱਧ ਨੇ ਸਰ ਕਰ ਦਿੱਤੀਆਂ। ਅਮਰੀਕਾ, ਆਸਟ੍ਰੇਲੀਆ , ਉੱਤਰੀ ਅਮਰੀਕਾ ; ਗੱਲ ਕੀ ਕਿ ਬੰਦੇ ਨੇ ਕੁਝ ਛੱਡਿਆ ਹੀ ਨਹੀਂ। ਜ਼ਿੰਦਗੀ ਇਹੀ ਹੈ , ਜੋ ਤੁਹਾਡੇ ਕੋਲ ਹੈ ਉਸ ਨੂੰ ਮਾਣੋ ਬਜਾਇ ਇਸ ਦੇ ਕਿ ਜੋ ਚਲਾ ਗਿਆ ਜਾਂ ਹੈ ਨਹੀਂ ਉਹਦੇ 'ਤੇ ਝੂਰੀ ਜਾਓ।

01/26/2026

🏏 T20 ਵਰਲਡ ਕੱਪ 2026 ਵਿੱਚ ਹਿੱਸਾ ਨਾ ਲੈਣ ਨਾਲ
🇧🇩 ਬੰਗਲਾਦੇਸ਼ ਕਰਿਕਟ ਬੋਰਡ (BCB) ਨੂੰ ਕਿੰਨਾ ਨੁਕਸਾਨ?

ਰਿਪੋਰਟਾਂ ਮੁਤਾਬਕ, T20 ਵਰਲਡ ਕੱਪ 2026 ਤੋਂ ਬਾਹਰ ਰਹਿਣ ਨਾਲ BCB ਨੂੰ ਬਹੁਤ ਵੱਡਾ ਆਰਥਿਕ ਨੁਕਸਾਨ ਹੋ ਸਕਦਾ ਹੈ।

💰 1️⃣ ICC ਰੇਵਨਿਊ ਸ਼ੇਅਰ ਦਾ ਨੁਕਸਾਨ (ਸਭ ਤੋਂ ਵੱਡਾ)
ICC ਹਰ ਮੈਂਬਰ ਦੇਸ਼ ਨੂੰ ਟੂਰਨਾਮੈਂਟ ਦੀ ਕਮਾਈ ‘ਚੋਂ ਹਿੱਸਾ ਦਿੰਦੀ ਹੈ

ਬੰਗਲਾਦੇਸ਼ ਨੂੰ ਲਗਭਗ
27 ਮਿਲੀਅਨ ਅਮਰੀਕੀ ਡਾਲਰ
(ਕਰੀਬ 330 ਕਰੋੜ ਟਕਾ)
ਦਾ ਨੁਕਸਾਨ ਹੋ ਸਕਦਾ ਹੈ

ਇਹ BCB ਦੀ ਸਾਲਾਨਾ ਕਮਾਈ ਦਾ 50–60% ਦੇ ਕਰੀਬ ਹੈ

💵 2️⃣ ਟੂਰਨਾਮੈਂਟ ‘ਚ ਖੇਡਣ ਦੀ ਫੀਸ
ਸਿਰਫ਼ ਹਿੱਸਾ ਲੈਣ ਲਈ ਵੀ ਟੀਮਾਂ ਨੂੰ ਪੈਸੇ ਮਿਲਦੇ ਹਨ

ਇਹ ਰਕਮ ਕਰੀਬ
3 ਤੋਂ 5 ਲੱਖ ਡਾਲਰ
(3.5–7 ਕਰੋੜ ਟਕਾ) ਹੁੰਦੀ ਹੈ

ਇਹ ਵੀ ਪੂਰੀ ਤਰ੍ਹਾਂ ਖਤਮ

⚠️ 3️⃣ ICC ਵੱਲੋਂ ਜੁਰਮਾਨਾ (ਮੁਮਕਿਨ)
ICC ਨਿਯਮਾਂ ਅਨੁਸਾਰ, ਬਿਨਾਂ ਠੋਸ ਕਾਰਨ ਟੂਰਨਾਮੈਂਟ ਛੱਡਣ ‘ਤੇ
20 ਲੱਖ ਡਾਲਰ
(ਕਰੀਬ 24 ਕਰੋੜ ਟਕਾ) ਤੱਕ ਜੁਰਮਾਨਾ ਲੱਗ ਸਕਦਾ ਹੈ

📺 4️⃣ ਸਪਾਂਸਰਸ਼ਿਪ ਅਤੇ ਟੀਵੀ ਰਾਈਟਸ
ਬੰਗਲਾਦੇਸ਼ ਦੇ ਮੈਚ ਨਾ ਹੋਣ ਕਾਰਨ

ਟੀਵੀ ਦਰਸ਼ਕ ਘੱਟ

ਸਪਾਂਸਰ ਪੈਸਾ ਘਟ

ਇਸ ਨਾਲ ਕਰੋੜਾਂ ਟਕਾ ਦਾ ਹੋਰ ਨੁਕਸਾਨ

👕 5️⃣ ਖਿਡਾਰੀਆਂ ਨੂੰ ਵੀ ਝਟਕਾ
ਮੈਚ ਫੀਸ

ਬੋਨਸ

ਇਸ਼ਤਿਹਾਰ (endorsements)
ਸਭ ‘ਚ ਘਾਟ

📊 ਕੁੱਲ ਅੰਦਾਜ਼ੀ ਨੁਕਸਾਨ
👉 30 ਮਿਲੀਅਨ ਡਾਲਰ ਤੋਂ ਵੱਧ
👉 360 ਕਰੋੜ ਟਕਾ ਤੋਂ ਜ਼ਿਆਦਾ

Want your public figure to be the top-listed Public Figure in Calgary?
Click here to claim your Sponsored Listing.

Category

Website

Address

Calgary, AB