Sahota Updates

Sahota Updates

Share

ਗੁਰਪ੍ਰੀਤ ਸਿੰਘ ਸਹੋਤਾ ਵਲੋਂ ਜਾਣਕਾਰੀ ਤੇ ਵਿਚਾਰ

ਟਰੰਪ ਨੇ ਅਮਰੀਕਨ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਿਆ : 20-02-2026 02/21/2026

-ਅਮਰੀਕਨ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਰੰਪ ਨੇ ਟਿੱਚ ਜਾਣਿਆ
-ਟਰੰਪ ਵਿਰੋਧੀ ਫੈਸਲੇ ਦਾ ਕੈਨੇਡਾ ਨੂੰ ਬਹੁਤਾ ਲਾਭ ਨਹੀਂ
-ਬਰੈਂਪਟਨ ‘ਚ ਫਿਰੌਤੀ ਮੰਗਣ ਵਾਲੇ ਦੋ ਗ੍ਰਿਫਤਾਰ, ਇੱਕ ਦੀ ਭਾਲ
-ਅਲ਼ਬਰਟਾ ਦੀ ਮੁੱਖ ਮੰਤਰੀ ਇਮੀਗਰੇਸ਼ਨ ‘ਤੇ ਹੋਰ ਸਖਤੀ ਦੀ ਇਛੁੱਕ
-ਸੋਸ਼ਲ ਮੀਡੀਆ ਕੰਪਨੀਆਂ ਨੂੰ ਲੋਕਾਂ ਨੇ ਅਦਾਲਤਾਂ ‘ਚ ਘਸੀਟਿਆ

“ਦਾ ਸਹੋਤਾ ਸ਼ੋਅ” 20 ਫਰਵਰੀ, 2026
“THE SAHOTA SHOW” 20 February 2026
ਗੱਲ ਜ਼ਰਾ ਹਟ ਕੇ #ਸਰਗਰਮੀਆਂ

ਟਰੰਪ ਨੇ ਅਮਰੀਕਨ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਿਆ : 20-02-2026 -ਅਮਰੀਕਨ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਰੰਪ ਨੇ ਟਿੱਚ ਜਾਣਿਆ-ਟਰੰਪ ਵਿਰੋਧੀ ਫੈਸਲੇ ਦਾ ਕੈਨੇਡਾ ਨੂੰ ਬਹੁਤਾ ਲਾਭ ਨਹੀਂ-ਬਰੈਂਪਟਨ ‘ਚ ਫਿਰ.....

02/20/2026

ਅਮਰੀਕਨ ਸੁਪਰੀਮ ਕੋਰਟ ਨੇ ਟਰੰਪ ਦੀ ਸੋਚ ਦੇ ਉਲਟ ਜਾਂਦਿਆਂ ਉਸ ਵੱਲੋਂ ਲਾਏ ਗਏ ਟੈਰਿਫ ਨੂੰ ਗ਼ੈਰਕਾਨੂੰਨੀ ਕਰਾਰ ਦੇ ਦਿੱਤਾ ਹੈ। ਜੱਜ ਨੇ ਕਿਹਾ ਕਿ ਅਜਿਹੇ ਹੂੰਝਾਫੇਰ ਟੈਰਿਫ ਲਾ ਕੇ ਟਰੰਪ ਨੇ ਅਮਰੀਕਨ ਕਨੂੰਨ ਦੀ ਉਲੰਘਣਾ ਕੀਤੀ ਹੈ।

ਬੇਸ਼ੱਕ ਟਰੰਪ ਪ੍ਰਸ਼ਾਸਨ ਪਹਿਲਾਂ ਕਹਿੰਦਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਉਲਟ ਫੈਸਲੇ ਦੇ ਬਾਵਜੂਦ ਉਨ੍ਹਾਂ ਕੋਲ ਟੈਰਿਫ ਲਾਉਣ ਦੇ ਹੋਰ ਰਾਹ ਮੌਜੂਦ ਹਨ ਪਰ ਫਿਰ ਵੀ ਇਹ ਫੈਸਲਾ ਟਰੰਪ ਲਈ ਵੱਡਾ ਝਟਕਾ ਤੇ ਰੁਕਾਵਟ ਮੰਨਿਆ ਜਾ ਰਿਹਾ ਹੈ।

- ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਨਿੱਝਰ ਹੱਤਿਆ-ਕਾਂਡ ‘ਚ ਅਦਾਲਤ ਤੋਂ ਲੁਕੋਏ ਜਾ ਰਹੇ ਨੇ ਅਹਿਮ ਸਬੂਤ : 19-02-2026 02/19/2026

-ਫਿਰੌਤੀ ਤੇ ਗੱਡੀ ਚੋਰੀ ਮਾਮਲੇ ‘ਚ ਕੈਲਗਰੀ ਤੋਂ ਦੋ ਗ੍ਰਿਫਤਾਰ
-ਨਿੱਝਰ ਹੱਤਿਆ-ਕਾਂਡ ‘ਚ ਅਦਾਲਤ ਤੋਂ ਲੁਕੋਏ ਜਾ ਰਹੇ ਨੇ ਅਹਿਮ ਸਬੂਤ
-ਅਮਰੀਕਨ ਸਿੱਖਾਂ ਨੇ ਟਰੰਪ ਸਰਕਾਰ ਤੋਂ ਰਾਅ ਦੇ ਅਧਿਕਾਰੀ ਦੀ ਹਵਾਲਗੀ ਮੰਗੀ
-ਇੰਡਿਆਨਾ ‘ਚ ਜਾਨਲੇਵਾ ਹਾਦਸੇ ਦੇ ਦੋਸ਼ ‘ਚ ਪੰਜਾਬੀ ਟਰੱਕ ਚਾਲਕ ਗ੍ਰਿਫਤਾਰ
-ਅਮਰੀਕਨ ਅਦਾਲਤ ਵਲੋਂ ਫਰਾਡ ਦੇ ਦੋਸ਼ ‘ਚ ਭਾਰਤੀ ਅਧਿਕਾਰੀ ਦੋਸ਼ੀ ਕਰਾਰ
-ਇੰਗਲੈਂਡ ਦੇ ਸ਼ਾਹੀ ਘਰਾਣੇ ਤੱਕ ਪੁੱਜੀਆਂ ‘ਐਪਸਟਾਈਨ ਫਾਈਲਜ਼’

“ਦਾ ਸਹੋਤਾ ਸ਼ੋਅ” 19 ਫਰਵਰੀ, 2026
“THE SAHOTA SHOW” 19 February 2026
ਗੱਲ ਜ਼ਰਾ ਹਟ ਕੇ #ਸਰਗਰਮੀਆਂ

ਨਿੱਝਰ ਹੱਤਿਆ-ਕਾਂਡ ‘ਚ ਅਦਾਲਤ ਤੋਂ ਲੁਕੋਏ ਜਾ ਰਹੇ ਨੇ ਅਹਿਮ ਸਬੂਤ : 19-02-2026 -ਫਿਰੌਤੀ ਤੇ ਗੱਡੀ ਚੋਰੀ ਮਾਮਲੇ ‘ਚ ਕੈਲਗਰੀ ਤੋਂ ਦੋ ਗ੍ਰਿਫਤਾਰ-ਨਿੱਝਰ ਹੱਤਿਆ-ਕਾਂਡ ‘ਚ ਅਦਾਲਤ ਤੋਂ ਲੁਕੋਏ ਜਾ ਰਹੇ ਨੇ ਅਹਿਮ ਸਬੂਤ-ਅਮਰੀਕਨ ...

02/19/2026

ਕੈਨੇਡਾ ਦੇ ਨਿਆਂ ਵਿਭਾਗ ਵੱਲੋਂ 2023 ਵਿੱਚ ਕੈਨੇਡੀਅਨ ਸਿੱਖ ਆਗੂ ਦੀ ਗੁਰਦੁਆਰਾ ਸਾਹਿਬ ਦੀ ਹੱਦ ਅੰਦਰ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਚਾਰ ਭਾਰਤੀ ਵਿਅਕਤੀਆਂ ਦੇ ਮੁਕੱਦਮੇ ਦੌਰਾਨ “ਸੰਵੇਦਨਸ਼ੀਲ” ਰਾਸ਼ਟਰੀ ਸੁਰੱਖਿਆ ਜਾਣਕਾਰੀ ਸਾਹਮਣੇ ਆਉਣ ਤੋਂ ਰੋਕਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਈ ਹਰਦੀਪ ਸਿੰਘ ਨਿੱਝਰ ਦੇ ਕਥਿਤ ਭਾਰਤੀ ਕਾਤਲਾਂ ਦੇ ਮੁਕੱਦਮੇ ਵਿੱਚ ਕੁਝ ਸਬੂਤ ਗੁਪਤ ਰੱਖਣ ਦੀ ਇਜਾਜ਼ਤ ਲੈਣ ਲਈ ਕੈਨੇਡਾ ਦੇ ਅਟਾਰਨੀ ਜਨਰਲ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਫੈਡਰਲ ਅਦਾਲਤ ਵਿੱਚ ਅਰਜ਼ੀ ਦਿੱਤੀ ਹੈ ਕਿ ਇਹ ਜਾਣਕਾਰੀ ਗੁਪਤ ਰੱਖੀ ਜਾਵੇ, ਇਹ ਸਾਹਮਣੇ ਆਉਣ ਨਾਲ “ਅੰਤਰਰਾਸ਼ਟਰੀ ਸੰਬੰਧਾਂ ਅਤੇ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਇਸ ਕੇਸ ‘ਤੇ ਖਾਸ ਨਿਗਰਾਨੀ ਇਸ ਲਈ ਵੀ ਹੈ ਕਿਉਂਕਿ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੀ ਮੁਹਿੰਮ ਦੇ ਤਹਿਤ ਇਸ ਕਤਲ ਦਾ ਹੁਕਮ ਦਿੱਤਾ ਸੀ।

ਇਹ ਕੋਈ ਅਸਧਾਰਣ ਗੱਲ ਨਹੀਂ ਕਿ ਫੈਡਰਲ ਵਕੀਲ ਅਦਾਲਤ ਨੂੰ ਰਾਸ਼ਟਰੀ ਸੁਰੱਖਿਆ ਸੰਬੰਧੀ ਜਾਣਕਾਰੀ ਜ਼ਾਹਰ ਨਾ ਕਰਨ ਦੀ ਇਜਾਜ਼ਤ ਲਈ ਅਰਜ਼ੀ ਦਿੰਦੇ ਹਨ। ਅਕਸਰ ਇਹੋ ਜਿਹੀ ਸਥਿਤੀ ਉਸ ਵੇਲੇ ਬਣਦੀ ਹੈ ਜਦੋਂ ਜਾਣਕਾਰੀ ਕਿਸੇ ਵਿਦੇਸ਼ੀ ਏਜੰਸੀ ਵੱਲੋਂ ਸਾਂਝੀ ਕੀਤੀ ਗਈ ਹੋਵੇ।

ਸਰੋਤਾਂ ਮੁਤਾਬਕ, ਕਤਲ ਵਿੱਚ ਉੱਚ ਪੱਧਰੀ ਭਾਰਤੀ ਅਧਿਕਾਰੀਆਂ ਦੀ ਸੰਭਾਵੀ ਭੂਮਿਕਾ ਬਾਰੇ ਪਹਿਲਾ ਇਸ਼ਾਰਾ ਇੰਗਲੈਂਡ ਵੱਲੋਂ ਫੜੀਆਂ ਗਈਆਂ ਗੁਪਤ ਗੱਲਬਾਤਾਂ ਤੋਂ ਮਿਲਿਆ ਸੀ, ਜੋ ਬ੍ਰਿਟਿਸ਼ ਖੁਫੀਆ ਏਜੰਸੀ ਨੇ ਕੈਨੇਡਾ ਨਾਲ ਸਾਂਝੀਆਂ ਕੀਤੀਆਂ।

ਕੈਨੇਡਾ ਵਿੱਚ ਨਿਸ਼ਾਨਿਆਂ ਬਾਰੇ ਗੱਲਬਾਤਾਂ ਨੂੰ ਅਮਰੀਕਨ ਐਫ.ਬੀ.ਆਈ. ਨੇ ਵੀ ਆਪਣੀ ਤਫ਼ਤੀਸ਼ ਦੌਰਾਨ ਰਿਕਾਰਡ ਕੀਤਾ ਸੀ। ਇਹ ਤਫ਼ਤੀਸ਼ ਇੱਕ ਨਾਲ ਦੀ ਹੀ ਸਾਜ਼ਿਸ਼ ਨਾਲ ਸੰਬੰਧਿਤ ਸੀ, ਜਿਸ ਵਿੱਚ ਇੱਕ ਭਾਰਤੀ ਏਜੰਟ ਨਿਖਿਲ ਗੁਪਤਾ ਨੇ ਅਮਰੀਕਾ ਵਿੱਚ ਖਾਲਿਸਤਾਨ ਪੱਖੀ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਲਈ ਇੱਕ ਸੁਪਾਰੀ ਦਿੱਤੀ ਸੀ ਪਰ ਫੜਿਆ ਗਿਆ ਸੀ ਤੇ ਹੁਣ ਆਪਣਾ ਜੁਰਮ ਵੀ ਅਮਰੀਕਨ ਅਦਾਲਤ ਵਿੱਚ ਕਬੂਲ ਚੁੱਕਾ ਹੈ।

*ਗਲੋਬਲ ਨਿਊਜ਼ ਦੀ ਖੋਜ ‘ਤੇ ਅਧਾਰਤ ਜਾਣਕਾਰੀ

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਜਹਾਜ਼ ਚੜ੍ਹਨ ਤੋਂ ਰੋਕਣ ‘ਤੇ ਕੈਨੇਡਾ ਸਰਕਾਰ ਦੀ ਖਿਚਾਈ ਹੋਈ : 18-02-2026 02/18/2026

-ਜਹਾਜ਼ ਚੜ੍ਹਨ ਤੋਂ ਰੋਕਣ ‘ਤੇ ਕੈਨੇਡਾ ਸਰਕਾਰ ਦੀ ਖਿਚਾਈ ਹੋਈ
-ਇੱਕ ਹੋਰ ਟੋਰੀ ਐਮਪੀ ਨੇ ਮਾਰੀ ਲਿਬਰਲਾਂ ਦੇ ਵਿਹੜੇ ‘ਚ ਛਾਲ
-ਫਿਰੌਤੀਆਂ ਦੀ ਰੋਕਥਾਮ ਲਈ ਬੀਸੀ ਸਰਕਾਰ ਨੇ ਛੇ ਮੈਂਬਰੀ ਕਮੇਟੀ ਬਣਾਈ
-ਸਰਹੱਦ ਪਾਰ ਕਰਦਿਆਂ ਪੰਜਾਬੀ ਸੁਭਾਅ ਤੇ ਆਦਤਾਂ ਛੱਡਣੀਆਂ ਪੈਣਗੀਆਂ
-ਰੋਬੋਟਿਕ ਕੁੱਤੇ ਨੇ ਕਰਵਾਈ ਭਾਰਤੀ ਯੂਨੀਵਰਸਿਟੀ ਦੀ ਤੋਏ-ਤੋਏ
-ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇਸ਼ ਲਈ ਵੱਡਾ ਖ਼ਤਰਾ ਕਰਾਰ

“ਦਾ ਸਹੋਤਾ ਸ਼ੋਅ” 18 ਫਰਵਰੀ, 2026
“THE SAHOTA SHOW” 18 February 2026
ਗੱਲ ਜ਼ਰਾ ਹਟ ਕੇ #ਸਰਗਰਮੀਆਂ

ਜਹਾਜ਼ ਚੜ੍ਹਨ ਤੋਂ ਰੋਕਣ ‘ਤੇ ਕੈਨੇਡਾ ਸਰਕਾਰ ਦੀ ਖਿਚਾਈ ਹੋਈ : 18-02-2026 -ਜਹਾਜ਼ ਚੜ੍ਹਨ ਤੋਂ ਰੋਕਣ ‘ਤੇ ਕੈਨੇਡਾ ਸਰਕਾਰ ਦੀ ਖਿਚਾਈ ਹੋਈ-ਇੱਕ ਹੋਰ ਟੋਰੀ ਐਮਪੀ ਨੇ ਮਾਰੀ ਲਿਬਰਲਾਂ ਦੇ ਵਿਹੜੇ ‘ਚ ਛਾਲ-ਫਿਰੌਤੀਆਂ ਦੀ ਰੋ...

ਸੋਸ਼ਲ ਮੀਡੀਏ ‘ਤੇ ਪੁੱਠੇ ਕੰਮਾਂ ਦੀ ਇਸ਼ਤਿਹਾਰਬਾਜ਼ੀ ਵਧੀ 02/18/2026

-ਸੋਸ਼ਲ ਮੀਡੀਏ ‘ਤੇ ਪੁੱਠੇ ਕੰਮਾਂ ਦੀ ਇਸ਼ਤਿਹਾਰਬਾਜ਼ੀ ਵਧੀ
-ਡਰੱਗ ਢੋਹਣ ਦੇ ਮਾਮਲੇ ‘ਚ ਇੱਕ ਹੋਰ ਪੰਜਾਬੀ ਫੜਿਆ ਗਿਆ
-ਗਰੇਟਰ ਵੈਨਕੂਵਰ ‘ਚ ਬਜ਼ੁਰਗਾਂ ਤੋਂ ਸੋਨਾ ਖੋਹਣ ‘ਚ ਵਾਧਾ
-ਭਗਵੰਤ ਮਾਨ ਖਵਾ ਰਿਹੈ ਨਸ਼ਾ ਛੱਡਣ ਦੀਆਂ ਸਹੁੰਆਂ
-ਪੰਜਾਬ ‘ਚ ਮੁੜ ਦਿਸਣਗੀਆਂ ਬਲਦ ਗੱਡੀਆਂ ਦੀਆਂ ਦੌੜਾਂ

“ਦਾ ਸਹੋਤਾ ਸ਼ੋਅ” 17 ਫਰਵਰੀ, 2026
“THE SAHOTA SHOW” 17 February 2026
ਗੱਲ ਜ਼ਰਾ ਹਟ ਕੇ #ਸਰਗਰਮੀਆਂ

ਸੋਸ਼ਲ ਮੀਡੀਏ ‘ਤੇ ਪੁੱਠੇ ਕੰਮਾਂ ਦੀ ਇਸ਼ਤਿਹਾਰਬਾਜ਼ੀ ਵਧੀ -ਸੋਸ਼ਲ ਮੀਡੀਏ ‘ਤੇ ਪੁੱਠੇ ਕੰਮਾਂ ਦੀ ਇਸ਼ਤਿਹਾਰਬਾਜ਼ੀ ਵਧੀ-ਡਰੱਗ ਢੋਹਣ ਦੇ ਮਾਮਲੇ ‘ਚ ਇੱਕ ਹੋਰ ਪੰਜਾਬੀ ਫੜਿਆ ਗਿਆ-ਗਰੇਟਰ ਵੈਨਕੂਵਰ ‘ਚ ਬ.....

02/17/2026

ਪਿਛਲੇ ਹਫ਼ਤੇ ਟਿਕਟੌਕ ਨੇ ਦੋ ਖਾਤੇ ਬੰਦ ਕਰ ਦਿੱਤੇ, ਜੋ ਕੈਨੇਡਾ ਦੇ ਵਿਨੀਪੈਗ ਇਲਾਕੇ ਵਿੱਚ ਅਫੀਮ ਵੇਚਣ ਦਾ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਸਨ।

ਕਈ ਪੋਸਟਾਂ ਅਤੇ ਖਾਤਿਆਂ ਦੇ ਨਾਵਾਂ ਵਿੱਚ “ਫੀਮ” ਸ਼ਬਦ ਪੰਜਾਬੀ ਭਾਸ਼ਾ 'ਚ ਵੀ ਵਰਤਿਆ ਗਿਆ ਸੀ।

ਸ਼ਿਕਾਇਤਾਂ ਹੋਣ ਤੋਂ ਬਾਅਦ ਅਜਿਹਾ ਐਕਸ਼ਨ ਲਿਆ ਗਿਆ।

ਦੱਸਣਯੋਗ ਹੈ ਕਿ ਇਸ ਵੇਲੇ ਕੈਨੇਡਾ ਵਿੱਚ ਕੁਝ ਤੱਤ ਪੁਲਿਸ ਦੀ ਪਰਵਾਹ ਕੀਤੇ ਬਿਨਾ ਟਿਕਟੌਕ ਅਤੇ ਇੰਸਟਾ ਸਮੇਤ ਕੁਝ ਹੋਰ ਸੋਸ਼ਲ ਮੀਡੀਏ ਦੀ ਵਰਤੋਂ ਅਫੀਮ, ਡੋਡੇ, ਚੋਰੀ ਦੀ ਸ਼ਰਾਬ, ਸਰਹੱਦ ਟਪਾਉਣ ਤੇ ਗੱਡੀਆਂ ਟੋਟਲ ਲੌਸ ਕਰਨ ਲਈ ਕਰ ਰਹੇ ਹਨ।

ਲੋਕ ਸ਼ਿਕਾਇਤਾਂ ਨਹੀਂ ਕਰ ਰਹੇ, ਇਸ ਕਾਰਨ ਇਹ ਰੁਝਾਨ ਵਧਦਾ ਜਾ ਰਿਹਾ ਹੈ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

02/15/2026

ਸਾਡੇ ‘ਚ ਤੋੜਨ ਵਾਲੇ ਬਹੁਤ ਹਨ, ਜੋੜਨ ਵਾਲੇ ਬਹੁਤ ਘੱਟ ਹਨ। ਦੀਪ ਜੋੜਨ ਵਾਲਾ ਸੀ।

“ਉਹ ਸਾਨੂੰ ਖ਼ਤਮ ਕਰਨਾ ਚਾਹੁੰਦੇ ਨੇ ਤੇ ਸਾਡੀ ਇਹ ਲੜਾਈ ਆਪਣੀ ਹੋਂਦ ਬਚਾਉਣ ਦੀ ਹੈ।”

ਦੀਪ ਸਿੱਧੂ ਦੀ ਕਹੀ ਅਜਿਹੀ ਗੱਲ ਨੌਜਵਾਨਾਂ ਦੇ ਸਿੱਧੀ ਖਾਨੇ ਪੈਂਦੀ ਸੀ। ਉਸਦੇ ਦਲੀਲ ਭਰਪੂਰ ਵਿਚਾਰ ਮੂਹਰਲੇ ਨੂੰ ਕੀਲ ਲੈਂਦੇ ਸਨ, ਬਸ਼ਰਤੇ ਉਹ ਕਿਸੇ ਧੜੇ ਜਾਂ ਧਾਰਨਾ ‘ਚ ਨਾ ਬੱਝਾ ਹੋਵੇ।

ਅਜਿਹੇ ਬੰਦੇ ਸਟੇਟ ਲਈ ਬੇਹੱਦ ਖ਼ਤਰਨਾਕ ਹੁੰਦੇ, ਜਿਨ੍ਹਾਂ ‘ਚ ਅਜਿਹੀ ਸਮਰੱਥਾ (potential) ਹੁੰਦੀ।

ਜਿਹਦੀ ਮਾਰ/ਪਹੁੰਚ ਨਿੱਤ ਦਿਨ ਵਧ ਰਹੀ ਹੋਵੇ, ਮੌਜੂਦਾ ਸਟੇਟ ਹੁਣ ਅਜਿਹੇ ਬੰਦੇ ਦੀ ਪੂਰੀ ਮਾਰ ਭਾਂਪ ਲੈਣ ਤੱਕ ਉਡੀਕ ਨਹੀਂ ਕਰਦੀ, ਨਾਲੋ-ਨਾਲ ਖਤਮ ਕਰਦੀ।

ਉਸਦੇ ਜਾਣ ਬਾਅਦ ਉਸ ਵੱਲੋਂ ਅਕਸਰ ਵਰਤੇ ਜਾਂਦੇ ਸ਼ਬਦ “ਸ਼ਹੀਦੀ ਪਹਿਰਾ” ਤੇ “ਕਲਾ ਵਰਤਦੀ” ਪ੍ਰਤੱਖ ਹੁੰਦੇ ਦੇਖੇ।

ਦੀਪ ਸਿੱਧੂ ਦੀ ਸੋਚ ‘ਤੇ ਪਹਿਰਾ ਦੇਣ ਵਾਲੇ ਉਸਦੀ “ਸੋਚ ਦੀ ਡੂੰਘਾਈ ਤੇ ਵਿਸ਼ਾਲਤਾ” ਨੂੰ ਸਮਝਣ ਦੀ ਕੋਸ਼ਿਸ਼ ਕਰਨ, ਅਮਲ ਵਿੱਚ ਲਿਆਉਣ, ਇਹੀ ਉਸਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਦੀਪ ਦੀਵਾ ਹੁੰਦਾ, ਚਾਨਣ ਵੰਡਦਾ ਰਹੇਗਾ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

02/14/2026

ਟੰਬਲਰ ਰਿੱਜ ਬੀਸੀ ਵਿਖੇ ਵਾਪਰੇ ਸਮੂਹਿਕ ਕਤਲੇਆਮ ਵਾਸਤੇ ਸ਼ਹਿਰ ‘ਚ ਅਫਸੋਸ ਕਰਨ ਪੁੱਜੇ ਪ੍ਰਧਾਨ ਮੰਤਰੀ, ਗਵਰਨਰ ਜਨਰਲ ਅਤੇ ਵਿਰੋਧੀ ਧਿਰ ਦੇ ਆਗੂ ਦੀ ਯਾਦਗਾਰੀ ਤਸਵੀਰ, ਜਦੋਂ ਇੱਕ ਮੂਲ ਨਿਵਾਸੀ ਬਜ਼ੁਰਗ ਨੇ ਸਭ ਨੂੰ ਹੱਥ ਫੜ ਕੇ ਅਰਦਾਸ ਕਰਨ ਦੀ ਤਾਕੀਦ ਕੀਤੀ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਜਾਅਲੀ ਰਫਿਊਜੀ ਕਲੇਮ ਰੋਕਣ ਬਾਰੇ ਮਤਾ ਪਾਸ ਨਾ ਹੋਇਆ 02/14/2026

-ਭਾਰਤੀ ਧੁਰੰਦਰ ਨਿਖਿਲ ਗੁਪਤਾ ਨੇ ਆਪਣਾ ਗੁਨਾਹ ਕਬੂਲਿਆ
-ਮਈ ‘ਚ ਸੁਣਾਈ ਜਾਵੇਗੀ ਸਜ਼ਾ, ਹੋ ਸਕਦੀ 40 ਸਾਲ ਕੈਦ
-ਟਰੰਪ ਦੇ ਸਮਰਥਕ ਕੈਨੇਡਾ-ਮੈਕਸੀਕੋ ਨਾਲ ਸਮਝੌਤੇ ਦੇ ਹੱਕ ਵਿੱਚ
-ਰਫਿਊਜੀ ਕਲੇਮ ਬਾਰੇ ਟੋਰੀ ਪਾਰਟੀ ਵਲੋਂ ਲਿਆਂਦਾ ਮਤਾ ਪਾਸ ਨਾ ਹੋਇਆ
-ਯੂਰਪੀਅਨ ਆਗੂ ਭਵਿੱਖ ਬਾਰੇ ਡਾਢੇ ਚਿੰਤਤ
-ਬੰਗਲਾਦੇਸ਼ ਵਿੱਚ ਜਲਾਵਤਨ ਆਗੂ ਬਣਿਆ ਪ੍ਰਧਾਨ ਮੰਤਰੀ

“ਦਾ ਸਹੋਤਾ ਸ਼ੋਅ” 13 ਫਰਵਰੀ, 2026
“THE SAHOTA SHOW” 13 February 2026
ਗੱਲ ਜ਼ਰਾ ਹਟ ਕੇ #ਸਰਗਰਮੀਆਂ

ਜਾਅਲੀ ਰਫਿਊਜੀ ਕਲੇਮ ਰੋਕਣ ਬਾਰੇ ਮਤਾ ਪਾਸ ਨਾ ਹੋਇਆ -ਭਾਰਤੀ ਧੁਰੰਦਰ ਨਿਖਿਲ ਗੁਪਤਾ ਨੇ ਆਪਣਾ ਗੁਨਾਹ ਕਬੂਲਿਆ-ਮਈ ‘ਚ ਸੁਣਾਈ ਜਾਵੇਗੀ ਸਜ਼ਾ, ਹੋ ਸਕਦੀ 40 ਸਾਲ ਕੈਦ-ਟਰੰਪ ਦੇ ਸਮਰਥਕ ਕੈਨੇਡਾ-ਮੈਕਸੀ....

02/13/2026

ਤਾਜ਼ਾ ਖ਼ਬਰ

ਅਮਰੀਕਾ ਵਿੱਚ ਸਿੱਖਾਂ ਨੂੰ ਮਰਵਾਉਣ ਲਈ ਭਾਰਤ ਸਰਕਾਰ ਵੱਲੋਂ ਚਲਾਈ ਗਈ ਕਥਿਤ ਸਾਜ਼ਿਸ਼ੀ ਮੁਹਿੰਮ ਨਾਲ ਜੁੜੇ ਦੋਸ਼ਾਂ ਵਿੱਚ ਸ਼ਾਮਲ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲਏ ਹਨ।

ਗੁਪਤਾ ਉਦੋਂ ਫੜਿਆ ਗਿਆ ਸੀ ਜਦੋਂ ਉਹ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਵਿੱਚ ਮਰਵਾਉਣ ਲਈ ਭਾੜੇ ਦੇ ਕਾਤਲ ਨਾਲ ਸੌਦਾ ਕਰ ਚੁੱਕਾ ਸੀ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਪੰਜਾਬ ਅਸਥੀਆਂ ਲਿਜਾਣ ਲਈ ਵੀ ਹੁਣ ਆਗਿਆ ਲੈਣੀ ਪਵੇਗੀ 02/12/2026

#ਸਰਗਰਮੀਆਂ
-ਪੰਜਾਬ ਅਸਥੀਆਂ ਲਿਜਾਣ ਲਈ ਵੀ ਹੁਣ ਆਗਿਆ ਲੈਣੀ ਪਵੇਗੀ
-ਟਰੰਪ ਦੇ ਛੇ ਸਾਥੀ ਬਾਗੀ ਹੋ ਕੇ ਸੈਨੇਟ 'ਚ ਨਿੱਤਰੇ
-ਲੱਖਾਂ ਦੇ ਟਰੱਕ-ਟਰੇਲਰ ਚੋਰੀ ਕਰਨ ਦੇ ਦੋਸ਼ ‘ਚ ਪੰਜਾਬੀ ਗ੍ਰਿਫਤਾਰ
-ਭਾਜਪਾ ਨੇ ਰਾਧਾ ਸਵਾਮੀ ਮੁਖੀ ਦੀ ਸਿਆਸੀ ਸਰਗਰਮੀ ਵਧਾਈ
-ਖੰਭ ਖਿਲਾਰਦੇ ਕੈਪਟਨ ਨੂੰ ਭਾਜਪਾ ਨੇ ਦੰਦ ਦਿਖਾਏ
-ਫਾਜ਼ਿਲਕਾ ਦੇ ਐਸਐਸਪੀ ਦੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ੀ ਹੋਈ

“ਦਾ ਸਹੋਤਾ ਸ਼ੋਅ” 12 ਫਰਵਰੀ, 2026
“THE SAHOTA SHOW” 12 February 2026
ਗੱਲ ਜ਼ਰਾ ਹਟ ਕੇ

ਪੰਜਾਬ ਅਸਥੀਆਂ ਲਿਜਾਣ ਲਈ ਵੀ ਹੁਣ ਆਗਿਆ ਲੈਣੀ ਪਵੇਗੀ -ਪੰਜਾਬ ਅਸਥੀਆਂ ਲਿਜਾਣ ਲਈ ਵੀ ਹੁਣ ਆਗਿਆ ਲੈਣੀ ਪਵੇਗੀ-ਟਰੰਪ ਦੇ ਛੇ ਸਾਥੀ ਬਾਗੀ ਹੋ ਕੇ ਸੈਨੇਟ 'ਚ ਨਿੱਤਰੇ-ਲੱਖਾਂ ਦੇ ਟਰੱਕ-ਟਰੇਲਰ ਚੋਰੀ ਕਰਨ ...

Want your public figure to be the top-listed Public Figure in Surrey?
Click here to claim your Sponsored Listing.

Category

Website

Address

Surrey, BC