Jathedar Bhai Ranjit Singh

Jathedar Bhai Ranjit Singh

Share

www.facebook.com/JathedarBhaiRanjitSingh

Waheguru Jee ka Khalsa
Waheguru Jee ki Fateh

Photos from Jathedar Bhai Ranjit Singh's post 04/04/2026

ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਦੇ 650 ਸਾਲਾ ਪਾਵਨ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਅਤੇ ਸੰਤ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆਂ ਦੀ ਯੋਗ ਅਗਵਾਈ ਸਦਕਾ ਪਿੰਡ ਡੱਫਰ ਮੋਖਾ ਦੀ ਸਮੂਹ ਸਾਧ ਸੰਗਤ ਅਤੇ ਐਨ ਆਰ ਆਈ ਵੀਰਾਂ ਵੱਲੋਂ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਮਹਾਰਾਜ ਦੇ 650 ਸਾਲਾ ਪਾਵਨ ਆਗਮਨ ਪੁਰਬ ਨੂੰ ਸਮਰਪਿਤ ਦੋ ਰੋਜਾ ਮਹਾਨ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ,ਭਾਈ ਗੁਰਦੀਪ ਸਿੰਘ ਪ੍ਰਧਾਨ ਭਾਈ ਘਨਈਆ ਸੇਵਾ ਸਿਮਰਨ ਸੁਸਾਇਟੀ, ਭਾਈ ਖੁਸ਼ਵੰਤ ਸਿੰਘ ਜ਼ਿਲਾ ਪ੍ਰਧਾਨ ਪੰਥਕ ਅਕਾਲੀ ਲਹਿਰ,ਇੰਦਰਜੀਤ ਸਿੰਘ ਧੁੱਗਾ,ਪ੍ਰਭਜੋਤ ਸਿੰਘ ਚੋਹਕਾ,ਏਕਜੋਤ ਸਿੰਘ,ਮਨਜੋਤ ਸਿੰਘ,ਡਾਕਟਰ ਹਰਮਿੰਦਰ ਸਿੰਘ,ਸਹਿਜ ਸਿੰਘ,ਜਸਵਿੰਦਰ ਸਿੰਘ ਸੈਫ,ਡਾਕਟਰ ਮਨਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ।
ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਵਿੱਚ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਗਤ ਜੀ ਦੀ ਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਸਫਲ ਕਰਨ ਦੀ ਪ੍ਰੇਰਨਾ ਦਿੱਤੀ। ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਮੂਹ ਭਗਤਾਂ ਦੀ ਮਹਾਨ ਬਾਣੀ ਨੂੰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਹਮੇਸ਼ਾ ਲਈ ਅਮਰ ਕਰ ਦਿੱਤਾ ਅਤੇ ਉੱਚਾ ਰੁਤਬਾ ਦਿੱਤਾ। ਸਿੰਘ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰਬਾਣੀ ਅਨੁਸਾਰ ਆਪਣੇ ਜੀਵਨ ਢਾਲ ਕੇ ਸਮਾਜ ਵਿੱਚੋਂ ਜਾਤ ਪਾਤ ਦਾ ਕੋਹੜ ਖਤਮ ਕੀਤਾ ਜਾਵੇ।

03/04/2026

ਕਿਤੇ ਸੁੱਤਿਆਂ ਹੀ ਨਾ ਬੀਤ ਜਾਵੇ-ਜਥੇਦਾਰ ਭਾਈ ਰਣਜੀਤ ਸਿੰਘ

Want your public figure to be the top-listed Public Figure in Amritsar?
Click here to claim your Sponsored Listing.

Category

Telephone

Address

Amritsar