G.TOOT SAHIB
ਗੁਰਦੁਆਰਾ ਤੂਤ ਸਾਹਿਬ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ।
Click here to claim your Sponsored Listing.
ਸੰਖੇਪ ਇਤਿਹਾਸ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸੰਖੇਪ ਇਤਿਹਾਸ
ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ l ਪਰ ਬਾਰਿਸ਼ ਜਿਆਦਾ ਹੋਣ ਕਰਕੇ ਗੁਰੂ ਜੀ ਦੇ ਲੰਗਰ ਵਿੱਚੋ ਬਾਲਣ ਖਤਮ ਹੋਣ ਲੱਗਾ l ਗੁਰੂ ਘਰ ਦੇ ਸੇਵਕ ਭਾਈ ਮੰਝ ਜੀ ਸੁਲਤਾਨਵਿੰਡ ਦੀ ਜੂ ਵਿੱਚੋ ਸੁੱਕੀਆਂ ਲੱਕੜਾਂ ਲੈਣ ਲਈ ਗਏ ਪਰ ਤੇਜ ਹਨੇਰੀ ਤੇ ਮੀਂਹ ਦੇ ਕਾਰਨ ਭਾਈ ਮੰਝ ਜੀ ਬਾਲਣ ਦੀ ਪੰਡ ਸਮੇਤ ਖੂਹ ਵਿਚ ਡਿੱਗ ਗਏ, ਪਰ ਗੁਰੂ ਘਰ ਦੇ ਬਾਲਣ ਦੀ ਪੰਡ ਸਿਰ ਉੱਪਰ ਚੁੱਕੀ ਰੱਖੀ ਅਤੇ ਗੁਰੂ ਸਾਹਿਬ ਨੂੰ ਯਾਦ ਕਰਨ ਲੱਗ ਪਏ, ਤਾਂ ਗੁਰੂ ਜੀ ਆਪ ਸੰਗਤਾਂ ਸਮੇਤ ਭਾਈ ਮੰਝ ਜੀ ਨੂੰ ਖੂਹ ਵਿੱਚੋ ਕੱਢਣ ਲਈ ਨੰਗੇ ਪੈਰੀ ਆਏ ਤਾਂ ਗੁਰਦੁਆਰਾ ਤੂਤ ਸਾਹਿਬ ਵਾਲੀ ਜਗਾ ਤੇ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਜੋੜਾ ਪਾਉਣ ਲਈ ਦਿੱਤਾ ਤਾਂ ਗੁਰੂ ਸਾਹਿਬ ਨੇ ਰੱਸੇ ਦੀ ਮੰਗ ਕੀਤੀ l ਗੁਰੂ ਜੀ ਸੰਗਤਾਂ ਸਮੇਤ ਉਸ ਜਗਾ ਤੇ ਗਏ ਜਿਥੇ ਭਾਈ ਮੰਝ ਜੀ ਖੂਹ ਵਿੱਚ ਡਿੱਗੇ ਹੋਏ ਸਨ l ਗੁਰੂ ਸਾਹਿਬ ਨੇ ਰੱਸਾ ਖੂਹ ਵਿੱਚ ਸੁੱਟ ਕੇ ਭਾਈ ਮੰਝ ਜੀ ਨੂੰ ਬਾਹਰ ਆਉਣ ਲਈ ਆਖਿਆ ਪਰ ਭਾਈ ਮੰਝ ਜੀ ਨੇ ਪਹਿਲਾਂ ਗੁਰੂ ਘਰ ਦੇ ਬਾਲਣ ਦੀ ਪੰਡ ਕੱਢਣ ਲਈ ਕਿਹਾ l ਇਸ ਪ੍ਰਕਾਰ ਪਹਿਲਾਂ ਬਾਲਣ ਦੀ ਪੰਡ ਕੱਢੀ ਗਈ ਤੇ ਫਿਰ ਭਾਈ ਮੰਝ ਜੀ ਬਾਹਰ ਆਏ l ਗੁਰੂ ਜੀ ਨੇ ਭਾਈ ਮੰਝ ਜੀ ਦੀ ਸ਼ਰਧਾ ਤੇ ਸੇਵਾ ਤੇ ਖੁਸ਼ ਹੋ ਕੇ ਕਿਹਾ:-
Category
Contact the place of worship
Telephone
Website
Address
Amritsar
143001