Dr B R Ambedkar Social Reformer Welfare Committee Reg
Contact information, map and directions, contact form, opening hours, services, ratings, photos, videos and announcements from Dr B R Ambedkar Social Reformer Welfare Committee Reg, Public Figure, Bajwara, Hoshiarpur.
27/05/2026
ਤਿਆਗ,ਸੰਤੋਖ ਤੇ ਸਹਿਯੋਗ ਦੀ ਮੂਰਤ ਮਾਤਾ ਰਮਾਬਾਈ ਅੰਬੇਡਕਰ(7ਫਰਵਰੀ 1898-27 ਮਈ 1935) ਜੀ ਦੇ ਪਰੀਨਿਰਵਾਣ ਦਿਵਸ ਤੇ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰਦੇ ਹਾਂ।
ਮਾਤਾ ਰਮਾਬਾਈ ਜੀ ਦਾ ਇਕ ਔਰਤ ਦੇ ਤੌਰ ਤੇ ਬਾਬਾ ਸਾਹਿਬ ਡਾ:ਅੰਬੇਡਕਰ ਜੀ ਦੇ ਜੀਵਨ ਵਿਚ ਅਹਿਮ ਯੋਗਦਾਨ ਸੀ।ਸਿਰਫ 9 ਸਾਲ ਦੀ ਉਮਰ ਚ ਮਾਤਾ ਰਮਾਬਾਈ ਜੀ ਦਾ ਵਿਆਹ ਬਾਬਾ ਸਾਹਿਬ ਡਾ:ਅੰਬੇਡਕਰ ਜੀ ਨਾਲ ਹੋ ਗਿਆ।
ਉਹਨਾਂ ਨੇ ਬਾਬਾ ਸਾਹਿਬ ਜੀ ਦੇ ਜੀਵਨ ਚ ਹਰ ਮੋੜ ਤੇ ਉਹਨਾਂ ਦਾ ਸਾਥ ਦਿੱਤਾ।ਉਹਨਾਂ ਨੇ ਬਾਬਾ ਸਾਹਿਬ ਜੀ ਦੇ ਨਾਲ ਜੀਵਨ ਚ ਨਾ ਸਿਰਫ ਆਰਥਿਕ ਤੰਗੀ ਕੱਟੀ ਬਲਕਿ ਮਨੂੰਵਾਦੀ ਤਾਕਤਾਂ ਖਿਲਾਫ ਵੀ ਬਾਬਾ ਸਾਹਿਬ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ।
ਚਾਰ ਔਲਾਦਾਂ ਖੋਹਣ ਦੇ ਬਾਵਜੂਦ ਵੀ ਉਹਨਾਂ ਬਾਬਾ ਸਾਹਿਬ ਜੀ ਦਾ ਸਾਥ ਬਿਲਕੁਲ ਇਕ ਸੱਚੇ ਮਿੱਤਰ ਵਾਂਗ ਦਿਤਾ।
ਅੱਜ ਜੋ ਚੰਗੇ ਹਾਲਾਤਾਂ ਦਾ ਆਨੰਦ ਅਸੀਂ ਮਾਣ ਰਹੇ ਹਾਂ, ਉਸਦੀ ਕੀਮਤ ਮਾਂ ਰਮਾ ਨੇ ਆਪਣੇ ਜੀਵਨ ਦੇ ਪਲ ਪਲ ਦੇ ਸੰਘਰਸ਼ ਅਤੇ ਅਣਗਿਣਤ ਦੁੱਖਾਂ ਤਕਲੀਫ਼ਾਂ ਨਾਲ ਅਦਾ ਕੀਤੀ।
ਉਹਨਾਂ ਬਾਬਾ ਸਾਹਿਬ ਜੀ ਦੇ ਕਥਨ,"ਇਕ ਪਤੀ ਪਤਨੀ ਦੇ ਵਿਚ ਰਿਸ਼ਤਾ ਸੱਚੇ ਦੋਸਤਾਂ ਵਾਂਗ ਹੁਣਾ ਚਾਹੀਦਾ ਹੈ।" ਨੂੰ ਬਿਲਕੁਲ ਸੱਚ ਕਰਕੇ ਵਿਖਾਇਆ।
ਬਾਬਾ ਸਾਹਿਬ ਜੀ ਦੇ ਸੰਘਰਸ਼ਮਈ ਜੀਵਨ ਚ ਮਾਤਾ ਰਮਾਬਾਈ ਜੀ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਹਜ਼ਾਰਾਂ ਸਲਾਮ ਕਰਦਾ ਹਾਂ।
ਜੈ ਭੀਮ,
ਜੈ ਮਾਤਾ ਰਮਾਬਾਈ
15/05/2026
PNb ਵਲੋਂ ਕੰਪਿਊਟਰ ਕੋਰਸ ਟੈਲੀ ,ਸੋਫਟਵੇਅਰ, ਅਕਾਊਂਟਕੰਪਿਊਟਰਾਈਜ, ਬਿਊਟੀ ਪਾਰਲਰ, ਫਾਸਟ ਫੂਡ, ਫ੍ਰੀ ਕੋਰਸ ਬੱਚਿਆਂ ਨੂੰ ਕਰਵਾਏ ਜਾ ਰਹੇ ਨੇ ਅਡਮੀਸ਼ਨ ਲਾਸਟ ਡੇਟ 18/05/2026 ਹੈ ਜੋ ਬੱਚੇ ਘਰਾਂ ਵਿੱਚ ਬੈਠੇ ਹਨ ਉਹ ਜਰੂਰ ਇਸ ਦਾ ਲਾਭ ਲੈਣ
ਜੈ ਭੀਮ ਜੀ ਜੈ ਭਾਰਤ
13/05/2026
ਡਾ ਬੀ ਆਰ ਅੰਬੇਡਕਰ ਸੋਸ਼ਲ ਰਿਫੋਰਮ ਵੈਲਫੇਅਰ ਕਮੇਟੀ ਰਜਿ ਬਜ਼ਵਾੜਾ ਕੱਲਾਂ ਹੁਸ਼ਿਆਰਪੁਰ ਵੱਲੋਂ ਲੱਖ ਲੱਖ ਮੁਬਾਰਕਾਂ
ਰਵਿਦਾਸੀਆ ਕੌਮ ਦੀ ਬੇਟੀ ਰੀਆ ਰਾਣੀ ਨੇ 10ਵੀਂ ਕਲਾਸ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰ ਰਵਿਦਾਸੀਆ ਧਰਮ, ਮਾਤਾ ਪਿਤਾ, ਸਕੂਲ, ਹੁਸ਼ਿਆਰਪੁਰ ਪੰਜਾਬ ਦਾ ਨਾਮ ਕੀਤਾ ਰੋਸ਼ਨ
ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀਤਾ ਸਨਮਾਨਿਤ
ਮਾਨਵਤਾ ਦੇ ਮਸੀਆ ਮਹਾਨ ਤਿਆਗੀ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਜਿਨਾਂ ਦੇ ਸੰਘਰਸ਼ ਸਦਕਾ ਅਸੀਂ ਜੀਵਨ ਵਿੱਚ ਜੋ ਵੀ ਸੁੱਖ ਸੁਵਿਧਾਵਾਂ ਮਾਨ ਸਮਾਨ ਸਨਮਾਨਤਾ ਮਾਣ ਰਹੇ ਹੈ ਸਭ ਤੋਂ ਵੱਧ ਸੰਘਰਸ਼ ਕਰਨ ਵਾਲੇ ਹਰ ਭਾਰਤੀਆਂ ਲਈ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਜਿੰਨਾ ਵੀ ਉਹਨਾਂ ਦਾ ਧੰਨਵਾਦ ਕਰੀਏ ਨਾ ਮਾਤਰ ਦੇ ਬਰਾਬਰ Pay Back To Society
ਜੈ ਭੀਮ ਜੀ ਜੈ ਭਾਰਤ
01/05/2026
ਮਜ਼ਦੂਰ ਦਿਵਸ ਤੇ ਬਾਬਾ ਸਾਹਿਬ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ।
ਡਾ. ਅੰਬੇਡਕਰ ਜੀ ਨੇ ਮਜ਼ਦੂਰਾ ਦੀ ਹਾਲਤ ਸੁਧਾਰਨ ਲਈ ਕਿਹੜੇ-ਕਿਹੜੇ ਉਪਰਾਲੇ ਕੀਤੇ?
ਡਾ. ਅੰਬੇਡਕਰ ਜੀ ਨੇ ਮਜ਼ਦੂਰਾਂ ਦੇ ਲਈ ਹੇਠ ਲਿਖੇ ਉਪਰਾਲੇ ਕੀਤੇ ਸਨ :
1. ਉਹਨਾਂ ਮਜ਼ਦੂਰਾ ਵਾਸਤੇ ਕੰਮ ਦਾ ਸਮਾਂ ਨਿਸ਼ਚਿਤ ਕੀਤਾ ਜੋ ਪਹਿਲਾਂ ਨਹੀ ਸੀ।
2. ਔਰਤ ਮਜ਼ਦੂਰਾਂ ਵਾਸਤੇ ਉਹਨਾਂ ਨੂੰ ਜਣੇਪੇ{ਗਰਭ} ਸਮੇਂ ਛੁੱਟੀਆਂ ਦੀ ਸਹੂਲਤ ਦਿੱਤੀ।
3. ਔਰਤ ਕਾਮਿਆਂ ਦੇ ਬੱਚਿਆਂ ਵਾਸਤੇ ਬਾਲਵਾੜੀਆਂ ਦਾ ਪ੍ਰਬੰਧ ਕੀਤਾ।
4. ਸਭਨਾਂ ਮਜ਼ਦੂਰਾ ਵਾਸਤੇ ਜੀਵਨ ਬੀਮਾ ਦੀ ਸਕੀਮ ਚਾਲੂ ਕੀਤੀ।
5. ਖਾਨਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਸਿਹਤ-ਸਾਂਭ ਅਤੇ ਦਵਾਈ ਦਾਰੂ ਵਾਸਤੇ ਨੇਮ ਬਣਾਏ ।
6.ਮਾਲਕ ਅਤੇ ਮਜ਼ਦੂਰਾ ਵਿਚਕਾਰ ਝਗੜਿਆਂ ਨੂੰ ਹੱਲ ਕਰਨ ਵਾਸਤੇ ਤਿੰਨ ਪੱਖੀ ਕਮੇਟੀਆਂ ਬਣਾਈਆਂ ਅਤੇ ਸਰਕਾਰ ਦੇ ਪ੍ਰਤਿਨਿਧੀ ਲਏ ਗਏ ਤਾਂ ਜੋ ਇੱਕਠੇ ਮਿਲ ਕੇ ਇਹਨਾਂ ਵਿੱਚ ਮਾਲਕ ਤੇ ਮਜ਼ਦੂਰ ਝਗੜਿਆਂ ਦਾ ਫੈਸਲਾਂ ਕਰ ਸਕਣ।
7. ਰੋਜ਼ਗਾਰ ਦਫਤਰ ਕਾਇਮ ਕਰਨ ਦੀ ਸਕੀਮ ਚਾਲੂ ਕੀਤੀ।
8. ਮਜ਼ਦੂਰਾਂ ਨੂੰ ਤਨਖਾਹਾਂ ਦੇ ਨਾਲ ਨਾਲ' ਛੁੱਟੀਆਂ ਦੇਣ ਕੀਤਾ।
9. ਉਹਨਾਂ ਨੇ ਕੋਇਲਾ ਤੇ ਅਬਰਕ ਦੀਆਂ ਖਾਨਾਂ ਵਿੱਚ ਕੰਮ ਕਰ ਰਹੇ ਕਾਮਿਆਂ ਲਈ ਮਜ਼ਦੂਰ ਭਲਾਈ ਫੰਡ ਖੋਲੇ।
10. ਮਜ਼ਦੂਰਾ ਨੂੰ ਘੱਟੋ- ਘੱਟ ਨਿਯਮਿਤ ਮਜ਼ਦੂਰੀ ਦੇਣ ਵਾਸਤੇ ਵੀ ਉਹਨਾਂ ਨੇ ਕਾਨੂੰਨ ਬਣਾਇਆਂ।
11. ਮਜ਼ਦੂਰਾਂ ਦੀਆਂ ਜੱਥੇ-ਬੰਦੀਆਂ { ਯੂਨੀਅਨਾਂ } ਨੂੰ ਵੀ ਲਾਜ਼ਮੀ ਤੌਰ ਤੇ ਮਾਨਤਾ ਦੇਣ ਦੀ ਸਹੂਲਤ ਦਾ ਬਿੱਲ ਕੇਂਦਰੀ ਵਿਧਾਨ ਸਭਾ ਵਿੱਚ 8 ਨਵੰਬਰ 1943 ਨੂੰ ਪੇਸ਼ ਕੀਤਾ ਗਿਆਂ।
12. ਮੁਆਵਜਾ-ਪੂਰਤੀ ਕਾਨੂੰਨ ਵਿੱਚ ਸੋਧ ਕਰਕੇ ਉਹਨਾਂ ਨੇ ਹਰਜਾਨੇ ਦੀ ਰਕਮ ਵਿੱਚ ਵਾਧਾ ਕੀਤਾ।
ਇਹਨਾਂ ਉਪਾਰਲਿਆਂ ਕਰਕੇ ਮਜ਼ਦੂਰਾਂ ਵਾਸਤੇ ਆਪਣੀ ਉਨੱਤੀ ਤੇ ਸੁਰੱਖਿਆ ਦਾ ਮਾਰਗ ਖੁਲ ਗਿਆ।
ਇਹ ਸਭ ਕੁਝ ਡਾ. ਅੰਬੇਡਕਰ ਜੀ ਨੇ ਅੰਗੇਰਜ਼ ਸਰਕਾਰ ਦੀ ਬਿਨਾਂ ਪਰਵਾਹ ਕਰਦਿਆ ਉਸਦੇ ਵਿਰੋਧ ਦੇ ਬਾਵਜੂਦ ਕੀਤਾ।
ਇਸ ਸਮੇਂ ਭਾਰਤ ਵਿੱਚ ਮਜ਼ਦੂਰਾਂ ਦੀ ਭਲਾਈ ਅਤੇ ਸੁੱਰਖਿਆਂ ਦੇ ਜਿੰਨੇ ਵੀ ਕਾਨੂੰਨ ਹਨ ਉਹਨਾਂ ਸਭਨਾਂ ਦਾ ਮੁੱਢ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਹੀ ਬੰਨਿਆਂ ਸੀ ।
ਡਾ ਬੀ ਆਰ ਅੰਬੇਡਕਰ ਸੋਸ਼ਲ ਰਿਫੋਰਮ ਵੈਲਫੇਅਰ ਕਮੇਟੀ ਰਜਿ ਬਜ਼ਵਾੜਾ ਕੱਲਾਂ ਸਮੂਹ ਨਗਰ ਨਿਵਾਸੀਆਂ ਹੁਸ਼ਿਆਰਪੁਰ ਵੱਲੋਂ ਬਾਬਾ ਸਾਹਿਬ ਜੀ ਦੇ 135ਵੇਂ ਜਨਮ ਦਿਵਸ ਤੇ ਕਸ਼ਮੀਰ ਲੱਦੜ ਜੀ ਦੀ ਪੁੱਤਰੀ ਬਾਬਾ ਸਾਹਿਬ ਜੀ ਦੇ ਸਨਮਾਨ ਵਿੱਚ ਬਹੁਤ ਹੀ ਪਿਆਰੀ ਕਵਿਤਾ।
ਡਾ ਬੀ ਆਰ ਅੰਬੇਡਕਰ ਸੋਸ਼ਲ ਰਿਫੋਰਮ ਵੈਲਫੇਅਰ ਕਮੇਟੀ ਰਜਿ ਬਜਵਾੜਾ ਕੱਲਾਂ ਸਮੂਹ ਨਗਰ ਨਿਵਾਸੀਆਂ ਹੁਸ਼ਿਆਰਪੁਰ ਵੱਲੋਂ ਬਾਬਾ ਸਾਹਿਬ ਜੀ ਦੇ 135ਵੇਂ ਜਨਮ ਦਿਵਸ ਤੇ ਐਡਵੋਕੇਟ ਸ਼ਾਮ ਭਾਰਤਬਾਜ ਜੀ ਦੀ ਪੁੱਤਰੀ ਵੱਲੋਂ ਬਹੁਤ ਹੀ ਪਿਆਰੀ ਕਵਿਤਾ ਡਾ ਭੀਮ ਰਾਓ ਅੰਬੇਡਕਰ ਜੀ ਦੇ ਸਨਮਾਨ ਚ।
ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 135ਵੇਂ ਜਨਮ ਦਿਵਸ ਤੇ ਬਜ਼ਵਾੜਾ ਕੱਲਾਂ ਹੁਸ਼ਿਆਰਪੁਰ ਪ੍ਰੋਗਰਾਮ ਨੂੰ ਬੰਨ ਕੇ ਰੱਖਿਆ ਮਿਸ਼ਨਰੀ ਇੰਟਰਨੈਸ਼ਨਲ ਕਲਾਕਾਰ ਸਰਬਜੀਤ ਸੋਤਾ ਜੀ
ਮਾਨਵਤਾ ਦੇ ਮਸੀਹਾ, ਬਰਾਬਰਤਾ ਦੇ ਬਾਨੀ
ਮੋਡਨ ਇੰਡੀਆ ਦੇ ਸ਼ਿਲਪਕਾਰ 32 ਡਿਗਰੀਆਂ ਦੇ ਮਾਲਕ
ਭਾਰਤ ਦੇਸ਼ ਦੀ ਆਜ਼ਾਦੀ ਉਨਤੀ ਹਰ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਜੀ ਦੇ 135ਵੇਂ ਜਨਮ ਦਿਵਸ ਬਹੁਤ ਹੀ ਧੂਮ ਧਾਮ ਸਤਿਕਾਰ ਸਹਿਤ ਡਾ ਬੀ ਆਰ ਅੰਬੇਡਕਰ ਸੋਸ਼ਲ ਰਿਫੋਰਮ ਵੈਲਫੇਅਰ ਕਮੇਟੀ ਰਜਿ ਬਜ਼ਵਾੜਾ ਕੱਲਾਂ ਸਮੂਹ ਨਗਰ ਨਿਵਾਸੀਆਂ ਹੁਸ਼ਿਆਰਪੁਰ ਵੱਲੋਂ ਮਨਾਇਆ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਕੈਬਨਟ ਮਨਿਸਟਰ ਡਾ ਰਵਜੋਤ ਜੀ
ਭਾਰਤ ਰਤਨ ਭਾਰਤੀ ਸੰਵਿਧਾਨ ਨਿਰਮਾਤਾ ਨਾਰੀ ਜਾਤੀ ਦੇ ਮੁਕਤੀ ਦਾਤਾ ਬਾਬਾ ਸਾਹਿਬ ਜੀ ਦੇ 135ਵੇ ਜਨਮ ਦਿਵਸ ਨੂੰ ਡਾ ਬੀ ਆਰ ਅੰਬੇਡਕਰ ਸੋਸ਼ਲ ਰਿਫੋਰਮ ਵੈਲਫੇਅਰ ਕਮੇਟੀ ਰਜਿ ਬਜ਼ਵਾੜਾ ਕੱਲਾਂ ਸਮੂਹ ਨਗਰ ਨਿਵਾਸੀਆਂ ਹੁਸ਼ਿਆਰਪੁਰ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਵਿਸ਼ੇਸ ਤੌਰ ਤੇ ਪਹੁੰਚੇ MP dr. Raj kumar ji ਚੱਬੇਵਾਲ
ਡਾ ਭੀਮ ਰਾਓ ਅੰਬੇਦਕਰ ਜੀ ਦੇ 135ਵੇਂ ਜਨਮ ਦਿਵਸ ਮੌਕੇ ਇੰਟਰਨੈਸ਼ਨਲ ਮਿਸ਼ਨਰੀ ਕਲਾਕਾਰ ਸਰਬਜੀਤ ਸਹੋਤਾ ਜੀ ਡਾ ਬੀ ਆਰ ਅੰਬੇਡਕਰ ਸੋਸ਼ਲ ਰਿਫੋਰਮ ਵੈਲਫੇਅਰ ਕਮੇਟੀ ਰਜਿ ਬਜਵਾੜਾ ਕੱਲਾਂ ਸਮੂਹ ਨਗਰ ਨਿਵਾਸੀਆਂ ਹੁਸ਼ਿਆਰਪੁਰ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।
Click here to claim your Sponsored Listing.
Category
Website
Address
Hoshiarpur
NEWUPDATE