Ropar News

Ropar News

Share

Follow for latest and daily updates of ROPAR

24/04/2026

ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਧਮਾਕਾ।।

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ
7 ਰਾਜ ਸਭਾ ਮੈਂਬਰਾਂ ਨੇ ਪਾਰਟੀ ਛੱਡੀ
ਰਾਘਵ ਚੱਢਾ,ਸੰਦੀਪ ਪਾਠਕ,ਅਸ਼ੋਕ ਮਿੱਤਲ,ਰਾਜਿੰਦਰ ਗੁਪਤਾ,ਵਿਕਰਮ ਸਾਹਨੀ,ਹਰਭਜਨ ਸਿੰਘ ਤੇ ਸਵਾਤੀ ਮਾਲੀਵਾਲ ਦੇ ਨਾਮ ਸ਼ਾਮਿਲ॥॥

17/04/2026

ਰੂਪਨਗਰ ਵਿੱਚ ਪਰਮਾਰ ਹਸਪਤਾਲ ਸਾਹਮਣੇ ਦਿਨ ਦਿਹਾੜੇ ਅਧਿਆਪਕਾ ਨਾਲ ਹੋਈ ਝੱਪਟਮਾਰੀ... ਦੋ ਨੌਜਵਾਨ ਸ਼ਰੇਆਮ ਬੈਗ ਖੋਹ ਕੇ ਹੋਏ ਫਰਾਰ

15/04/2026

कुलविंदर सिंह गोगी को सर्वसमति से रोपड़ मोटर पार्ट्स मैकेनिक यूनियन का अध्यक्ष चुना गया

रोपड़ मोटर पार्ट्स मैकेनिक यूनियन का वार्षिक महोत्सव ट्रांसपोर्ट नगर में बड़ी धूमधाम से मनाया गया इस कार्यक्रम में सर्वप्रथम श्री सुखमणि साहिब जी के पाठ करवाए गए उसके उपरांत यूनियन का चुनाव किया गया जिसमें कुलविंदर सिंह गोगी को सर्व समिति से तीसरी बार यूनियन का अध्यक्ष चुना गया। इसके उपरांत अतर सिंह को उप प्रधान एवं सरवन सिंह विहाल को जनरल सेक्रेटरी चुना गया। सभी सदस्यों ने अपने-अपने विचार यूनियन के सामने रखें और उन पर यूनियन ने विचार करने का आश्वासन दिया। अध्यक्ष ने अपने भाषण में इंप्रूवमेंट ट्रस्ट के सभी अधिकारियों का धन्यवाद किया जिन्होंने ट्रांसपोर्ट नगर के नवीनीकरण में हमारा बहुत सहयोग किया एवं हमें उम्मीद है कि आने वाले समय में भी इंप्रूवमेंट ट्रस्ट इसी तरह हमारा सहयोग करते रहेंगे। इस मौके पर विशेष रूप से गुरविंदरपाल सिंह राणा, सुरेंद्रपाल सिंह पाऊ, भूपेंद्र कुमार पप्पी, जरनैल सिंह गुरजीत सिंह सोमराज शर्मा , गुरमीत सिंह जगतार सिंह बाबा, सुरजीत सिंह ग्राइंडर वाले, हेमराज धीमान एवं अन्य सदस्य मौजूद थे।

Photos from Ropar News's post 06/04/2026

ਮੀਆਂਪੁਰ ਕਮਿਊਨਿਟੀ ਸੈਂਟਰ ਵਿਖੇ ਘਾੜ ਵਾਸੀਆਂ ਵਲੋਂ ਮੋਦੀ ਸਰਕਾਰ ਲਈ ਧੰਨਵਾਦ ਸਮਾਗਮ, 56 ਕਰੋੜ ਦੀ ਲਾਗਤ ਨਾਲ ਬਣੇਗਾ ਮੀਆਂਪੁਰ ਓਵਰਬ੍ਰਿਜ,ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਤੇ ਅਜੈਵੀਰ ਸਿੰਘ ਲਾਲਪੁਰਾ ਦਾ ਧੰਨਵਾਦ”ਮੈਂ ਆਖ਼ਰੀ ਸਾਹਾਂ ਤੱਕ ਘਾੜ ਇਲਾਕੇ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ”ਅਜੈਵੀਰ ਸਿੰਘ ਲਾਲਪੁਰਾ

ਮੀਆਂਪੁਰ ਕਮਿਊਨਿਟੀ ਸੈਂਟਰ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਘਾੜ ਇਲਾਕੇ ਦੇ ਸਥਾਨਕ ਆਗੂਆਂ ਵੱਲੋਂ ਇਕ ਵਿਸ਼ਾਲ ਧੰਨਵਾਦ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲੇ ਵੱਲੋਂ ਮੀਆਂਪੁਰ ਓਵਰਬ੍ਰਿਜ ਪ੍ਰਾਜੈਕਟ ਲਈ ਕੀਤੇ ਗਏ ਯਤਨਾਂ ਦਾ ਧੰਨਵਾਦ ਕਰਨਾ ਸੀ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਅਤੇ ਸਥਾਨਕ ਲੋਕਾਂ ਨੇ ਭਾਗ ਲਿਆ।
ਇਸ ਮੌਕੇ ਭਾਜਪਾ ਸੰਸਦੀ ਬੋਰਡ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਸੀਨੀਅਰ ਭਾਜਪਾ ਆਗੂ ਕੈਪਟਨ ਮੁਲਤਾਨ ਸਿੰਘ, ਜਗਮਨਦੀਪ ਸਿੰਘ ਪੜ੍ਹੀ, ਤੇਜਿੰਦਰ ਸਿੰਘ ਤੇਜੀ, ਅਰਸ਼ ਬਾਠ ਮਗਰੌੜ ਅਤੇ ਸੌਰਭ ਬੰਸਲ ਮੀਆਂਪੁਰ ਵੱਲੋਂ ਗਰਮਜੋਸ਼ੀ ਨਾਲ ਕੀਤਾ ਗਿਆ।
ਸਮਾਗਮ ਦੌਰਾਨ ਕੈਪਟਨ ਮੁਲਤਾਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਲ 2023 ਤੋਂ ਹੀ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਮੀਆਂਪੁਰ ਓਵਰਬ੍ਰਿਜ ਦੇ ਮਸਲੇ ਨੂੰ ਗੰਭੀਰਤਾ ਨਾਲ ਉਠਾਇਆ ਸੀ। ਉਨ੍ਹਾਂ ਦੱਸਿਆ ਕਿ ਲਾਲਪੁਰਾ ਨੇ ਪਹਿਲਾਂ ਉੱਘੇ ਰੇਲਵੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਅਤੇ ਇਸ ਮਾਮਲੇ ਨੂੰ ਤਰਜੀਹ ਦੇਣ ਲਈ ਯਤਨ ਕੀਤੇ। ਇਸ ਤੋਂ ਬਾਅਦ ਸਾਲ 2025 ਵਿੱਚ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨਾਲ ਵੀ ਮੁਲਾਕਾਤ ਕੀਤੀ ਗਈ, ਜਿਨ੍ਹਾਂ ਨੇ ਮੀਆਂਪੁਰ ਓਵਰਬ੍ਰਿਜ ਬਾਰੇ ਭਰੋਸਾ ਦਿਵਾਇਆ। ਉਸੇ ਸਾਲ ਸਰਕਾਰੀ ਅਧਿਕਾਰੀਆਂ ਵੱਲੋਂ ਇਸ ਪ੍ਰਾਜੈਕਟ ਲਈ ਸਰਵੇ ਵੀ ਕੀਤਾ ਗਿਆ, ਜੋ ਇਸ ਯਤਨ ਦੀ ਸਫਲਤਾ ਵੱਲ ਇੱਕ ਮਹੱਤਵਪੂਰਨ ਕਦਮ ਸੀ।
ਸਮਾਗਮ ਵਿੱਚ ਹੋਰ ਸਥਾਨਕ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਤੇਜਿੰਦਰ ਸਿੰਘ ਤੇਜੀ ਨੇ ਕਿਹਾ ਕਿ ਸਥਾਨਕ ਵਿਧਾਇਕ ਇਸ ਪ੍ਰਾਜੈਕਟ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਲਾਕੇ ਦੇ ਲੋਕ ਸੱਚਾਈ ਨੂੰ ਭਲੀਭਾਂਤੀ ਜਾਣਦੇ ਹਨ ਅਤੇ ਉਹਨਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਵਾਅਦਿਆਂ ਨਾਲ ਧੋਖਾ ਦਿੱਤਾ ਹੈ ਅਤੇ ਅਸਲ ਵਿਕਾਸ ਕੇਂਦਰ ਸਰਕਾਰ ਦੇ ਯਤਨਾਂ ਨਾਲ ਸੰਭਵ ਹੋ ਰਿਹਾ ਹੈ।
ਸੌਰਭ ਬੰਸਲ ਨੇ ਆਪਣੇ ਸੰਬੋਧਨ ਵਿੱਚ ਸਰਦਾਰ ਇਕਬਾਲ ਸਿੰਘ ਲਾਲਪੁਰਾ ਅਤੇ ਅਜੈਵੀਰ ਸਿੰਘ ਲਾਲਪੁਰਾ ਦਾ ਖਾਸ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਲਗਾਤਾਰ ਯਤਨਾਂ ਨਾਲ ਹੀ ਮੀਆਂਪੁਰ ਓਵਰਬ੍ਰਿਜ ਦਾ ਸੁਪਨਾ ਸਾਕਾਰ ਹੋ ਰਿਹਾ ਹੈ। ਅਰਸ਼ ਬਾਠ ਮਗਰੌੜ ਨੇ ਕਿਹਾ ਕਿ ਭਾਜਪਾ ਹਮੇਸ਼ਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਲੱਭਣ ਲਈ ਵਚਨਬੱਧ ਰਹੀ ਹੈ। ਜਗਮਨਦੀਪ ਸਿੰਘ ਪੜ੍ਹੀ ਨੇ ਵੀ ਕਿਹਾ ਕਿ ਇਹ ਪ੍ਰਾਜੈਕਟ ਇਲਾਕੇ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਪ੍ਰਦਾਨ ਕਰੇਗਾ। ਇਸ ਮੌਕੇ ਗੁਰਕੀਰਤ ਸਿੰਘ ਸੈਣੀ ਨੇ ਪ੍ਰਬੰਧ ਦੇਖੇ।
ਇਸ ਮੌਕੇ ਅਵਤਾਰ ਸਿੰਘ ਪੱਪੀ, ਬਰਿੰਦਰ ਸਿੰਘ, ਚੰਨੀ ਸਰਪੰਚ, ਅਮਰਵੀਰ ਸਿੰਘ ਸਰਪੰਚ ਰਾਜੇਮਾਜਰਾ, ਸੁਖਵਿੰਦਰ ਸਿੰਘ ਪੰਚ, ਗੁਰਦਾਸ ਸਿੰਘ ਸਰਪੰਚ, ਗੁਰਚਰਨ ਸਿੰਘ ਪੰਚ, ਬ੍ਰਿੰਦਰ ਸਿੰਘ ਪੰਚ, ਬੱਬੀ, ਸੁਨੀਲ ਕੁਮਾਰ ਬਿੱਲਾ, ਪਰਦੀਪ ਸ਼ਰਮਾ, ਰਾਜਵਿੰਦਰ ਪੰਜੋਲੀ, ਲਖਵਿੰਦਰ ਸਿੰਘ ਠੋਣਾ, ਗੁਰਜੀਤ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਮਨਵੀਰ ਸਿੰਘ, ਲੱਕੀ ਠੋਣਾ, ਗੁਰਪਿੰਦਰ ਸਿੰਘ, ਰਾਜਵਿੰਦਰ ਸਿੰਘ ਠੋਣਾ, ਸ਼ਹਬਾਜ਼ ਸਿੰਘ ਪੰਜੋਲਾ, ਕਰਮਜੀਤ ਸਿੰਘ, ਬਰਿੰਦਰ ਸਿੰਘ, ਵਿਜੈ ਕੁਮਾਰ, ਅਮਨਿੰਦਰ ਸਿੰਘ, ਪਿਆਰਾ ਸਿੰਘ ਭੰਗਾਲਾਂ, ਮਨਪ੍ਰੀਤ ਸਿੰਘ ਮੀਆਂਪੁਰ, ਰਾਣਾ, ਮਨਦੀਪ ਸਿੰਘ, ਕੁਲਵਿੰਦਰ ਸਿੰਘ ਟੀਟੂ, ਮੱਖਣ, ਸਤਨਾਮ ਸਿੰਘ ਪੰਚ, ਕਾਲਾ, ਨਰਿੰਦਰ ਸਿੰਘ ਨੱਛਾ, ਵਿੱਕੀ, ਬਰਿੰਦਰ ਸਿੰਘ ਕਾਲਾ, ਪੁਨੀਤ ਸ਼ਰਮਾ, ਮਨੀ, ਰਾਜਪਾਲ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਰਹੇ

Want your business to be the top-listed Media Company in Roopnagar?
Click here to claim your Sponsored Listing.

Website

Address

Roopnagar
140001