SINGH sandeep

SINGH sandeep

Share

ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਸਮਰਪਿਤ ਹੈ

11/19/2024

**ਸਰਕਾਰੀ ਕੰਨਿਆ ਸਕੂਲ ਮੂਣਕ ਦੀ ਵਿਦਿਆਰਥਣ ਭਾਰਤੀ ਨੁੰ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਪ੍ਰਾਪਤ ਕਰਨ ਲਈ ਕੀਤਾ ਸਨਮਾਨਿਤ **
ਮੂਣਕ ( ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੂਣਕ ਦੀ ਵਿਦਿਆਰਥਣ ਭਾਰਤੀ ਨੇ ਆਰਚਰੀ ਵਿਚ ਰਾਸ਼ਟਰੀ ਪੱਧਰ ਤੇ ਹੋ ਰਹੀਆਂ 68 ਵੀਆਂ ਖੇਡਾਂ ਜੋ ਕਿ ਗੁਜਰਾਤ ਵਿਖੇ ਹੋਈਆਂ ਸਨ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਜਿਸ ਤਹਿਤ ਅੱਜ ਸਕੂਲ ਵਿਖੇ ਮਾਣਯੋਗ ਜ਼ਿਲਾ ਸਿੱਖਿਆ ਅਫ਼ਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਉਪ-ਜ਼ਿਲਾ ਸਿੱਖਿਆ ਅਫ਼ਸਰ ਸ੍ਰੀਮਤੀ ਮਨਜੀਤ ਕੌਰ ਨੇ ਭਾਰਤੀ ਨੂੰ ਸਨਮਾਨਿਤ ਕੀਤਾ ਇਸ ਦੌਰਾਨ ਜ਼ਿਲਾ ਸਪੋਰਟਸ ਅਫ਼ਸਰ ਸ੍ਰੀਮਤੀ ਨਰੇਸ਼ ਸੈਣੀ ਨੇ ਬੱਚਿਆ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਮੁੱਖੀ ਸ੍ਰੀ ਸੰਦੀਪ ਸਿੰਘ ਅਤੇ ਪੀ.ਟੀ.ਆਈ ਸ੍ਰੀਮਤੀ ਗੋਲਡੀ ਰਾਣੀ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ SHO ਸ੍ਰੀ ਸੁਖਦੀਪ ਸਿੰਘ ਨੇ ਬੱਚਿਆਂ ਨੂੰ ਕੈਰੀਅਰ ਬਾਰੇ ਜਾਗਰੂਕ ਕੀਤਾ ਅਤੇ ਅੰਤ ਵਿਚ ਡੀਡੀਓ ਸ੍ਰੀ ਭਾਰਤ ਭੂਸ਼ਣ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਤਹਿਤ ਸਮੂਹ ਸਟਾਫ ਵਲੋਂ ਭਾਰਤੀ ਨੂੰ ਸਕੂਲ ਤੋ ਮੂਣਕ ਸ਼ਹਿਰ ਵਿਚ ਜੀਪ ਤੇ ਬਿਠਾ ਕੇ ਹੋਸਲਾ ਅਫ਼ਜਾਈ ਕੀਤਾ ਅਤੇ ਇਸ ਸਨਮਾਨ ਯਾਤਰਾ ਦੌਰਾਨ ਮੂਣਕ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਵਿਦਿਆਰਥਣ ਭਾਰਤੀ ਅਤੇ ਸਕੂਲ ਸਟਾਫ ਨੂੰ ਵਧਾਈਆਂ ਦਿਤੀਆਂ ਗਈਆਂ ਇਸ ਦੌਰਾਨ ਐੱਸ.ਐਮ.ਸੀ ਸਮੂਹ ਸਟਾਫ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਿਰ ਸਨ

Want your public figure to be the top-listed Public Figure in Chicago?
Click here to claim your Sponsored Listing.

Category

Telephone

Website

Address

Chicago, IL