Punjabvision.com
Celebrating Punjabi music, movies, and culture. Visit us for Punjabi Movie/Music Reviews, Box Office Reports and other Hot News. https://twitter.com/punjabvision
05/08/2026
ਨਫ਼ਰਤ ਦਾ ਬੰਡਲ ਹਮੇਸ਼ਾ ਛੋਟਾ ਹੁੰਦਾ ਹੈ
ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਬੀ.ਆਰ. ਚੋਪੜਾ ਨੇ ਆਪਣੇ ਟੀਵੀ ਸੀਰੀਅਲ "ਮਹਾਭਾਰਤ" ਲਈ ਕਹਾਣੀ ਲਿਖਣ ਲਈ ਡਾ. ਰਾਹੀ ਮਾਸੂਮ ਰਜ਼ਾ ਨੂੰ ਕਿਹਾ ਸੀ, ਪਰ ਡਾ ਰਜ਼ਾ ਨੇ ਕੁਛ ਨਿੱਜੀ ਕਾਰਨਾਂ ਕਰਕੇ ਸਕ੍ਰਿਪਟ ਲਿਖਣ ਤੋਂ ਇੰਨਕਾਰ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਅਗਲੇ ਦਿਨ ਅਖਬਾਰ ਵਿਚ ਇਹ ਖਬਰ ਛਪ ਗਈ ਸੀ।
ਹਜ਼ਾਰਾਂ ਲੋਕਾਂ ਨੇ ਚੋਪੜਾ ਸਾਹਿਬ ਨੂੰ ਚਿੱਠੀਆਂ ਲਿਖ ਕੇ ਪੁੱਛਿਆ: ਕੀ ਤੁਹਾਨੂੰ ਇੱਕ ਮੁਸਲਮਾਨ ਹੀ ਮਿਲਿਆ "ਮਹਾਭਾਰਤ" ਦੀ ਪਟਕਥਾ ਲਿਖਣ ਲਈ?ਚੋਪੜਾ ਸਾਹਬ ਨੇ ਸਾਰੇ ਪੱਤਰ ਮਾਸੂਮ ਰਜ਼ਾ ਸਾਹਬ ਨੂੰ ਭੇਜ ਦਿੱਤੇ। ਚਿੱਠੀਆਂ ਦਾ ਸੰਗ੍ਰਹਿ ਦੇਖ ਕੇ ਮਾਸੂਮ ਰਜ਼ਾ ਨੇ ਚੋਪੜਾ ਸਾਹਬ ਨੂੰ ਕਿਹਾ ਕਿ "ਮਹਾਭਾਰਤ" ਦੀ ਸਕ੍ਰਿਪਟ ਹੁਣ ਮੈਂ ਹੀ ਲਿਖਾਂਗਾ, ਕਿਉਂਕਿ ਮੈਂ ਗੰਗਾ ਦਾ ਪੁੱਤਰ ਹਾਂ।
ਜਦੋਂ ਰਾਹੀ ਮਾਸੂਮ ਰਜ਼ਾ ਨੇ ਟੀਵੀ ਸੀਰੀਅਲ ''ਮਹਾਭਾਰਤ'' ਦੀ ਸਕ੍ਰਿਪਟ ਲਿਖੀ ਤਾਂ ਉਨ੍ਹਾਂ ਦੇ ਘਰ ਚਿੱਠੀਆਂ ਦੇ ਅੰਬਾਰ ਲੱਗ ਗਏ। ਲੋਕਾਂ ਨੇ ਡਾਕਟਰ ਰਾਹੀ ਮਾਸੂਮ ਰਜ਼ਾ ਦੀ ਖੂਬ ਤਾਰੀਫ ਕੀਤੀ ਅਤੇ ਢੇਰ ਸਾਰੀਆਂ ਅਸੀਸਾਂ ਦਿੱਤੀਆਂ।
ਰਜ਼ਾ ਸਾਬ ਨੇ ਓਹਨਾਂ ਚਿੱਠੀਆਂ ਦੇ ਕਈ ਬੰਡਲ ਬਣਾਏ ਤੇ ਆਪਣੀ ਮੇਜ਼ ਦੇ ਕੋਲ ਸਜਾ ਦਿੱਤੇ, ਪਰ ਇੱਕ ਬਹੁਤ ਹੀ ਛੋਟਾ ਬੰਡਲ ਮੇਜ਼ ਦੇ ਆਲ਼ੇ ਦੁਆਲ਼ੇ ਸਜੇ ਬਾਕੀ ਸਾਰੇ ਬੰਡਲਾਂ ਤੋਂ ਵੱਖਰਾ ਰੱਖ ਦਿੱਤਾ। ਜਦੋਂ ਕਿਸੇ ਨੇ ਰਜ਼ਾ ਸਾਬ ਨੂੰ ਇਸ ਛੋਟੇ ਬੰਡਲ ਨੂੰ ਬਾਕੀ ਬੰਡਲਾਂ ਤੋਂ ਦੂਰ ਰੱਖਣ ਦਾ ਦਾ ਕਾਰਨ ਪੁੱਛਿਆ ਤਾਂ ਰਜ਼ਾ ਸਾਹਿਬ ਨੇ ਜਵਾਬ ਦਿੱਤਾ " ਇਹ ਉਹ ਚਿੱਠੀਆਂ ਹਨ ਜਿਨ੍ਹਾਂ ਵਿੱਚ ਮੈਨੂੰ ਗਾਲ੍ਹਾਂ ਲਿਖੀਆਂ ਗਈਆਂ ਹਨ"।
ਕੁਝ ਹਿੰਦੂ ਗੁੱਸੇ ਵਿਚ ਹਨ ਕਿ ਤੁਸੀਂ ਮੁਸਲਮਾਨ ਹੋ ਕੇ "ਮਹਾਭਾਰਤ"' ਦੀ ਪਟਕਥਾ ਲਿਖਣ ਦੀ ਹਿੰਮਤ ਕਿਵੇਂ ਕੀਤੀ? ਤੇ ਵਿੱਚ ਕੁੱਝ ਮੁਸਲਮਾਨ ਵੀ ਨਰਾਜ਼ ਹਨ ਕਿ ਇੱਕ ਮੁਸਲਮਾਨਾ ਹੋਕੇ ਤੁਸੀਂ ਹਿੰਦੂ ਗਰੰਥ ਦੀ ਪਟਕਥਾ ਲਿਖਣ ਦਾ ਦੁੱਸਸਾਹਸ ਕਿਵੇਂ ਕੀਤਾ?
ਰਾਹੀ ਸਾਹਬ ਨੇ ਕਿਹਾ:- ਚਿੱਠੀਆਂ ਦਾ ਇਹ "ਛੋਟਾ ਬੰਡਲ" ਅਸਲ ਵਿੱਚ ਮੈਨੂੰ ਹਿੰਮਤ ਦਿੰਦਾ ਹੈ ਕਿ ਦੇਸ਼ ਵਿੱਚ ਮਾੜੇ ਲੋਕ ਸਿਰਫ਼ ਮੁੱਠੀ ਭਰ ਹੀ ਹਨ। ਉਨ੍ਹਾਂ ਕਿਹਾ ਕਿ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ: - ਅੱਜ ਵੀ ਨਫ਼ਰਤ ਫੈਲਾਉਣ ਵਾਲਿਆਂ ਦਾ "ਬੰਡਲ", ਪਿਆਰ ਵਾਲੇ "ਬੰਡਲ" ਨਾਲੋਂ ਬਹੁਤ ਛੋਟਾ ਹੈ।
ਇਹ ਕਹਾਣੀ ਸਿਰਫ਼ ਰਾਹੀ ਮਾਸੂਮ ਰਜ਼ਾ ਸਾਹਿਬ ਦੀ ਹੀ ਨਹੀਂ, ਸਗੋਂ ਹਰ ਉਸ ਕਲਾਕਾਰ ਦੀ ਹੈ ਜੋ ਸਰਹੱਦਾਂ ਅਤੇ ਨਫ਼ਰਤਾਂ ਤੋਂ ਪਾਰ ਜਾ ਕੇ ਮੁਹੱਬਤ ਦਾ ਹੋਕਾ ਦਿੰਦਾ ਹੈ। ਅੱਜ ਜਦੋਂ ਅਸੀਂ ਦਿਲਜੀਤ ਦੋਸਾਂਝ ਨੂੰ ਦੁਨੀਆ ਦੇ ਵੱਡੇ ਮੰਚਾਂ 'ਤੇ ਹਜ਼ਾਰਾਂ ਦੀ ਗਿਣਤੀ ਮੋਹਰੇ ਪੰਜਾਬੀਅਤ ਦਾ ਪਰਚਮ ਲਹਿਰਾਉਂਦੇ ਦੇਖਦੇ ਹਾਂ, ਤਾਂ ਕੁਝ 'ਢਾਈ ਟੋਟਰੂ' ਉੱਥੇ ਵੀ ਨਫ਼ਰਤ ਦੀਆਂ ਚਿੱਠੀਆਂ ਲਿਖਣ ਬੈਠ ਜਾਂਦੇ ਹਨ।
ਪਰ ਯਾਦ ਰੱਖਣਾ, ਜਿਵੇਂ ਡਾ. ਰਜ਼ਾ ਨੇ ਕਿਹਾ ਸੀ, "ਨਫ਼ਰਤ ਦਾ ਬੰਡਲ ਹਮੇਸ਼ਾ ਪਿਆਰ ਦੇ ਬੰਡਲ ਨਾਲੋਂ ਛੋਟਾ ਹੁੰਦਾ ਹੈ।
Click here to claim your Sponsored Listing.
Category
Contact the business
Telephone
Website
Address
Edmonton, AB