Pawan preet singh

Pawan preet singh

Share

Preet PB 30 express

25/09/2025

ਇੱਕ ਵਾਰ ਇੱਕ ਪੜ੍ਹਿਆ-ਲਿਖਿਆ ਪਾਗਲ , ਹਸਪਤਾਲ ਦੇ ਡਾਕਟਰ ਕੱਪੜੇ ਚੋਰੀ ਕਰਕੇ ਮੈਂਟਲ ਹਸਪਤਾਲ ਤੋਂ ਫਰਾਰ ਹੋ ਗਿਆ।
ਚੰਗੇ ਕੱਪੜਿਆਂ ਵਿਚ ਤਾਂ ਉਹ ਪਾਗ਼ਲ ਦਿਸਦਾ ਹੀ ਨਹੀਂ ਸੀ। ਤੁਰਦਾ ਹੋਇਆ ਉਹ ਇੱਕ ਰੈਸਟੋਰੈਂਟ ਦੇ ਸਾਹਮਣੇ ਪਹੁੰਚ ਗਿਆ।
ਸ਼ੀਸ਼ੇ ਦੇ ਪਾਰ ਲੋਕਾਂ ਨੂੰ ਖਾਣਾ ਖਾਂਦੇ ਦੇਖ ਕੇ ਉਸ ਨੂੰ ਵੀ ਭੁੱਖ ਲੱਗ ਗਈ , ਲੋਕਾਂ ਦੇ ਨਾਲ ਉਹ ਵੀ ਡਾਇਨਿੰਗ ਹਾਲ ਵਿਚ ਪਹੁੰਚ ਗਿਆ।
ਅੰਦਰ ਇੱਕ ਪਾਰਟੀ ਚੱਲ ਰਹੀ ਸੀ। ਉਸਨੇ ਪਲੇਟ ਚੁੱਕੀ ਅਤੇ ਆਪਣੇ ਖਾਣੇ ਦਾ ਸੁਆਦ ਲਿਆ।
ਉਸ ਦੀਆਂ ਹਰਕਤਾਂ ਤੋਂ ਇੱਕ ਵੇਟਰ ਨੂੰ ਸ਼ੱਕ ਹੋ ਗਿਆ। ਜਦੋਂ ਉਹ ਉਸ ਤੋਂ ਪੁੱਛ-ਗਿੱਛ ਕਰਨ ਲੱਗਾ ਤਾਂ ਮੈਨੇਜਰ ਵੀ ਉਥੇ ਆ ਗਿਆ। "ਤੁਸੀਂ ਕੌਣ ਹੋ ਅਤੇ ਅੰਦਰ ਕਿਵੇਂ ਆ ਗਏ ?
“ਮੈਂ ਇੱਥੋ ਦਾ ਰਾਜਾ ਹਾਂ, ਇਹ ਸਭ ਕੁਝ ਮੇਰਾ ਹੈ। ਤੁਸੀਂ ਮੇਰੇ ਰਾਜ ਵਿੱਚ ਕਿਵੇਂ ਦਾਖਲ ਹੋ ਗਏ।? ਪਾਗਲ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ।
ਮੈਨੇਜਰ ਨੇ ਪੁਲਿਸ ਨੂੰ ਬੁਲਾ ਲਈ।
“ਤੁਸੀਂ ਇੱਥੇ ਚੋਰੀ ਦਾਖਲ ਹੋ ਕੇ ਖਾਣਾ ਖਾਧਾ, ਤੁਹਾਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ ,” ਜੇਲ੍ਹਰ ਨੇ ਉਸਦੀ ਬਾਂਹ ਫੜਨੀ ਚਾਹੀ।
“ਤੂੰ ਮੇਰਾ ਮੁਲਾਜ਼ਿਮ ਹੈਂ, ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰੋ ਅਤੇ ਜੇਲ੍ਹ ਵਿੱਚ ਸੁੱਟ ਦਿਓ ਅਤੇ ਸਾਡਾ ਰਥ ਲੈ ਕੇ ਆਓ, ”ਪਾਗਲ ਵੱਧ ਤਾਤਾਕਤਵਾਰ ਚੁਸਤ ਸੀ।
ਪਾਗਲ ਦੀਆਂ ਗੱਲਾਂ ਸੁਣ ਕੇ ਇੰਸਪੈਕਟਰ ਹੱਸਣ ਲੱਗਾ ਤਾਂ ਪਾਗਲ ਨੇ ਉਸ ਦਾ ਗਲਾ ਫੜ ਲਿਆ। ਇੰਸਪੈਕਟਰ ਪਾਗਲ ਦੀ ਮਜ਼ਬੂਤ ਪਕੜ ਤੋਂ ਨਿੱਕਲ ਨਾ ਸਕਿਆ। ਬਦਲੇ ਹੋਏ ਹਾਲਾਤ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਪਾਗਲ ਨੇ ਇੰਸਪੈਕਟਰ ਦੇ ਹੱਥੋਂ ਸੋਟੀ ਖੋਹ ਲਈ ਅਤੇ ਤਲਵਾਰ ਵਾਂਗ ਚਲਾਉਣ ਲੱਗਾ।
ਉਦੋਂ ਹੀ ਮੈਂਟਲ ਹਸਪਤਾਲ ਦਾ ਇੱਕ ਕਰਮਚਾਰੀ ਉਸਨੂੰ ਲੱਭਦਾ ਲੱਭਦਾ ਓਥੇ ਆ ਗਿਆ, ਉਸਨੇ ਪਾਗ਼ਲ ਨੂੰ ਬਹੁਤ ਆਦਰ ਨਾਲ ਕਿਹਾ “ਮਹਾਰਾਜ, ਤੁਸੀਂ ਕਿਸ ਪਾਗਲ ਨਾਲ ਉਲਝ ਰਹੇ ਹੋ, ਇਹ ਪਾਗਲ ਸਿਪਾਹੀ ਦੀ ਵਰਦੀ ਪਾ ਕੇ ਘੁੰਮਦਾ ਹੈ ਤੇ ਆਪਣੇ ਆਪ ਨੂੰ ਜੇਲ੍ਹਰ ਸਮਝਦਾ ਹੈ, ਮੈਂ ਇਸਨੂੰ ਹੁਣੇ ਮੈਂਟਲ ਹਸਪਤਾਲ ਵਿੱਚ ਭੇਜ ਦਿਆਗਾਂ। ਤੁਸੀਂ ਆਪਣੇ ਮਹਿਲ ਵਿੱਚੋ ਚੱਲੋ, ਮਹਾਰਾਜ ਜੀ।
"ਕੀ ਸਾਡੇ ਰਾਜ ਵਿੱਚ ਪਾਗਲ ਇਸ ਤਰ੍ਹਾਂ ਖੁੱਲ੍ਹੇਆਮ ਘੁੰਮਣ ਲੱਗ ਪਏ ਹਨ?" ਪਾਗਲ ਸਿਪਾਹੀ ਨੂੰ ਛੱਡ ਕੇ ਹਸਪਤਾਲ ਦੇ ਕਰਮਚਾਰੀ ਨਾਲ ਚਲਾ ਗਿਆ।
ਸਿਪਾਹੀ ਨੇ ਹੱਥ ਜੋੜ ਕੇ ਉਸਦਾ ਦਾ ਧੰਨਵਾਦ ਕੀਤਾ ਅਤੇ ਸਿਪਾਹੀਆਂ ਨੂੰ ਕਿਹਾ -
ਯਾਦ ਰੱਖੋ..... "ਪਾਗਲ ਬਣ ਕੇ ਹੀ ਪਾਗ਼ਲ ਨੂੰ ਕਾਬੂ ਕੀਤਾ ਜਾ ਸਕਦਾ ਹੈ"।
ਇਸਤੋਂ ਬਿਨ੍ਹਾਂ ਯਾਦ ਰੱਖੋ :-
ਕਿਸੇ ਵਿਅਕਤੀ ਦੀ ਪਛਾਣ ਉਸਦੇ ਕੱਪੜਿਆਂ ਤੋਂ ਨਹੀਂ ਉਸਦੀਆਂ ਹਰਕਤਾਂ ਤੋਂ ਕੀਤੀ ਜਾ ਸਕਦੀ ਹੈ।
ਇਹ ਜਰੂਰੀ ਨਹੀਂ ਕਿ ਕਿਸੇ ਵਿਅਕਤੀ ਨਾਲ ਝਗੜ ਕੇ ਹੀ ਕਾਬੂ ਕੀਤਾ ਜਾ ਸਕੇ ਬਲਕਿ ਉਸਦੀ ਮਨੋ ਸਥਿਤੀ ਅਨੁਸਾਰ ਵਿਵਹਾਰ ਕਰਕੇ ਵੀ ਕਾਬੂ ਕੀਤਾ ਜਾ ਸਕਦਾ

Want your public figure to be the top-listed Public Figure in Area?
Click here to claim your Sponsored Listing.

Category

Telephone

Website

Address


Abohar Road Street 3 Muktsar, Muktsar Road
Area
152026