Hardeep Singh
ਵਾਹਿਗੁਰੂ ਮੇਹਰ ਕਰੀ ਸਭ ਤੇ
ਤਿਉਹਾਰਾਂ ਦੇ ਦਿਨਾਂ ਚ ਘਰ ਚ ਕੋਈ "ਮੌਤ" ਹੋ ਜਾਵੇ ਤਾਂ ਤਿਉਹਾਰ "ਸ਼ਰਾਪ" ਲੱਗਣ ਲੱਗ ਜਾਂਦੇ ਨੇ ਫ਼ੇਰ ਡਰ ਲੱਗਣ ਲੱਗ ਜਾਂਦਾ ਇਹਨਾਂ ਤਿਉਹਾਰਾਂ ਤੋਂ......ਸਜੇ ਹੋਏ ਬਜ਼ਾਰਾਂ ਤੋਂ...... ਤੇ ਜੇ ਤਿਓਹਾਰ "ਕਰਵਾਚੌਥ" ਦਾ ਹੋਵੇ ਜਿਸਦਾ ਇੱਕ "ਸੁਹਾਗਣ" ਨੂੰ ਗੋਡੇ ਗੋਡੇ ਚਾਅ ਹੁੰਦਾ.... ਓਸੇ ਦਿਨ ਓਸ ਸੁਹਾਗਣ ਨੂੰ ਆਪਣੇ ਪਤੀ ਦੀ ਚਿਤਾ ਨੂੰ ਅੱਗ ਲਾਉਣੀ ਪੈ ਜਾਏ ਤਾਂ ਇਹ ਦੇਖ ਕੇ ਰੱਬ ਵੀ ਰੋ ਪਏ.... 😥 ਇਹ ਦਿਨ ਰੱਬ ਦੁਸ਼ਮਣ ਨੂੰ ਵੀ ਨਾ ਦਿਖਾਏ... 😢 (ਉਹ ਅਭਾਗਣ ਵੀ ਆਪਣੇ ਆਪ ਨੂੰ ਕੋਸਦੀ ਹੋਣੀ ਬੀ ਮੈਂ ਧੱਕੇ ਨਾਲ ਹੀ ਰੋਕ ਲੈਂਦੀ ਸਿਰ ਦੇ ਸਾਂਈ ਨੂੰ) 😥
ਇੱਕ ਮਾਂ.... ਪੁੱਤ ਦੀ ਲਾਸ਼ ਦੇਖ ਕੇ ਰੋਂਦੀ ਹੋਣੀ ਤੇ ਇੱਕ ਮਾਂ.... ਆਪਣੇ ਨਿੱਕੇ ਨਿੱਕੇ ਬੱਚਿਆਂ ਦੇ ਮਾਸੂਮ ਚਿਹਰੇ ਦੇਖ ਕੇ ਰੋਂਦੀ ਹੋਵੇਗੀ... ਕੋਈ ਵਿਰਲੀ ਅੱਖ ਹੀ ਹੋਵੇਗੀ ਜੋ ਇਹ ਕਹਿਰ ਦੇਖ ਕੇ ਨਾ ਰੋਈ ਹੋਵੇ..... 😥
ਜਿਸ ਦਿਨ ਦਾ "ਰਾਜਵੀਰ ਜਵੰਧਾ" ਦਾ ਐਕਸੀਡੈਂਟ ਹੋਇਆ ਓਸੇ ਦਿਨ ਤੋਂ ਓਸਦੇ ਘਰ, ਜਾਂ ਹਸਪਤਾਲ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ....ਰੋਜ਼ਾਨਾ ਸੈਂਕੜਿਆਂ ਦੇ ਹਿਸਾਬ ਨਾਲ ਲੋਕ ਪਤਾ ਲੈਣ ਆਉਂਦੇ ਜਾਂਦੇ ਰਹੇ.... ਜਿਹਨਾਂ ਵਿੱਚ ਬਹੁਤ ਵੱਡੀਆਂ ਹਸਤੀਆਂ ਤੋਂ ਲੈ ਕੇ ਸਾਡੇ ਵਰਗੇ ਆਮ ਲੋਕ ਵੀ ਸਨ.....
ਫ਼ੇਰ ਕੱਲ ਜਦੋਂ ਰਾਜਵੀਰ ਅਕਾਲ ਚਲਾਣਾ ਕਰ ਗਿਆ ਉਹਦੇ ਚਾਹੁਣ ਵਾਲਿਆਂ ਦਾ ਇਕੱਠ ਹਜ਼ਾਰਾਂ ਵਿੱਚ ਹੋ ਗਿਆ...ਤੇ ਇਹ ਹਜ਼ਾਰਾਂ ਦਾ ਇਕੱਠ "ਰਾਜਵੀਰ" ਦੇ ਭੋਗ ਤੱਕ ਇੰਝ ਹੀ ਹੁੰਦਾ ਰਹੇਗਾ....😥
ਲੋਕ ਆਉਣਗੇ ਆਪਣੇ ਆਪਣੇ ਕੈਮਰਿਆਂ ਦੇ ਨਾਲ ਆਪਣੀਆਂ ਫੋਟੋਆਂ ਖਿਚਵਾਉਣਗੇ ਤੇ ਘਰ ਜਾ ਕੇ ਆਪਣੇ ਪੇਜ਼ਾਂ ਤੇ RIP ਲਿੱਖ ਕੇ ਪੋਸਟ ਕਰ ਦੇਣਗੇ that's all.... ਇਹੀ ਤਰੱਕੀ ਹੈ 😢...
ਫ਼ੇਰ ਭੋਗ ਤੋਂ ਬਾਅਦ ਹੌਲੀ ਹੌਲੀ ਇਹ ਇਕੱਠ ਹਜ਼ਾਰਾਂ ਤੋਂ ਘੱਟ ਕੇ ਸੈਂਕੜੇ ਤੇ ਸੈਂਕੜਿਆਂ ਤੋਂ ਘੱਟ ਕੇ ਗਿਣਤੀ ਦੇ ਲੋਕ ਰਹਿ ਜਾਣਗੇ.... ਕੁੱਝ ਦਿਨਾਂ ਬਾਅਦ ਓਸ ਵੱਡੀ ਹਵੇਲੀ ਚ ਰਹਿ ਜਾਏਗਾ ਇਕੱਲਾ ਚਾਰ ਜੀਆਂ ਦਾ ਪਰੀਵਾਰ..... 😥ਅਤੇ ਉਹਨਾਂ ਅੱਗੇ ਪਹਾੜ ਜਿੱਡੀ ਜ਼ਿੰਦਗੀ....😢
ਕਿਉਕਿ ਇਹੀ ਦਸਤੂਰ ਹੈ ਸੰਸਾਰ ਦਾ.... ਲੋਕ ਕੁੱਝ ਸਮੇਂ ਲਈ ਤੁਹਾਡੇ ਦੁੱਖ ਸ਼ਾਮਿਲ ਜ਼ਰੂਰ ਹੋ ਸੱਕਦੇ ਨੇ ਪਰ ਦੁੱਖ ਭੋਗਣਾ ਤੁਹਾਨੁੰ ਇਕੱਲਿਆਂ ਹੀ ਪੈਣਾ....ਜੀਹਦਾ ਜਿਨਾਂ ਵੱਡਾ ਰਿਸ਼ਤਾ ਹੁੰਦਾ ਓਸਨੂੰ ਓਨਾਂ ਵੱਡਾ ਦੁੱਖ ਹੁੰਦਾ.....ਕੋਈ ਕੁੱਝ ਵੀ ਕਹੀ ਜਾਏ.. ( ਜਿੰਨੀ ਕੁ ਜਗ੍ਹਾ ਤੇ ਅੱਗ ਲੱਗਦੀ ਸੇਕ ਵੀ ਓਨੀ ਕੁ ਜਗ੍ਹਾ ਤੇ ਲੱਗਦਾ ਤੇ ਕਾਲੀ ਵੀ ਓਨੀ ਕੁ ਜਗ੍ਹਾ ਹੀ ਹੁੰਦੀ ਆ) ਜਿਸ ਤਨ ਲਾਗੈ ਸੋ ਤਨ ਜਾਨੈ ਕੌਣ ਜਾਨੈ ਪੀੜ ਪਰਾਈ 😢.....ਇਹ ਦੁੱਖ ਅਮੀਰ ਨੂੰ ਵੀ ਹੁੰਦਾ ਤੇ ਗ਼ਰੀਬ ਨੂੰ ਵੀ..... 😥😥 ਤੇ ਇਹ ਦੁੱਖ ਉਮਰਾਂ ਦੇ ਹੁੰਦੇ ਨੇ ਸਿਵਿਆਂ ਤੱਕ ਨਾਲ ਜਾਂਦੇ ਨੇ....
ਪ੍ਰਮਾਤਮਾ ਹੀ ਸਬਰ ਦੇਵੇ ਤਾਂ ਦੇਵੇ..... 🙏
ਇੱਕ ਸੁਲਝੇ ਇਨਸਾਨ ਦੀ ਲਿਖਤ
08/10/2025
ਜੇ ਸਾਰੇ ਗਾਉਂਣ ਵਾਲੇ ਲਿਖਣ ਵਾਲੇ ਸੰਗੀਤਕਾਰ ਐਕਟਰ ਐਕਟਰਸ ਵੀਡਿਓ ਡਿਰੈਕਟਰ ਪਰੋਡੂਸਰ ਮੋਡਲ ਅਵਾਰਾ ਪਸੂਆਂ ਨੂੰ ਲੈ ਕੇ ਆਪਣੇਂ ਸੋਸਲ ਅਕਾਊਂਟ ਤੇ ਪੋਸਟਾਂ ਪਾਉਣ ਤਾਂ ਹੋਰ ਜਵੰਧੇ ਮਰਨੋਂ ਬੱਚ ਜਾਂਣ …
ਸਾਡਾ ਸ਼ਭ ਦਾ ਇੱਕੋ ਨਾਅਰਾ …
ਨਾਂ ਦਿਸਣ ਸੜਕ ਤੇ ਪਸੂ ਅਵਾਰਾ …
20/10/2024
ਕੀ ਖੇਤੀ ਗੁਨਾਹ ਹੋ ਗਿਆ ? ਸਿਰਫ ਕਿਸਾਨਾਂ ਲਈ ਕਿਉਂ ?
ਅਤਿ ਸ਼ਰਮਨਾਕ ਨੀਤੀ #ਪੰਜਾਬ
Click here to claim your Sponsored Listing.
Category
Telephone
Website
Address
Barnala