Rethink Books

Rethink Books

Share

ਕਿਤਾਬਾਂ ਦੀ ਇਕ ਝੰਝੋੜ ਦੇਣ ਵਾਲੀ ਦੁਨੀਆ

05/05/2026

ਅੱਜ ਕਾਰਲ ਮਾਰਕਸ ਦਾ ਜਨਮ ਦਿਨ ਹੈ. ਬੇਸ਼ੱਕ ਮਾਰਕਸ ਉੱਪਰ ਹੁਣ ਤੱਕ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ, ਪਰ ਫਿਰ ਵੀ ਮੈਂ ਸਮਝਦਾ ਹਾਂ ਕਿ ਉਸ ਬਾਰੇ ਜਿੰਨੀਆਂ ਠੋਸ ਕਹਾਣੀਆਂ ਹਨ, ਉਸ ਤੋਂ ਵੱਧ ਮਿੱਥਾਂ ਹਨ. ਜਿਨ੍ਹਾਂ ਵਿਚੋਂ ਇਕ ਇਹ ਹੈ ਕਿ ਮਾਰਕਸ ਦੁਨੀਆ ਦੇ ਹੁਣ ਤੱਕ ਹੋਏ ਸਮੂਹ ਵਿਚਾਰਕਾਂ ਵਿਚੋਂ ਮੋਹਰੀ ਸੀ, ਖ਼ਾਸ ਕਰ ਕੇ ਉਸ ਨੇ ਆਪਣੇ ਚਿੰਤਨ ਵਿਚ ਸਮਾਜ ਤੇ ਅਰਥ-ਸ਼ਾਸਤਰ ਨੂੰ ਲੈ ਕੇ ਜੋ ਸਿਧਾਂਤ ਸਾਡੇ ਸਾਹਮਣੇ ਲਿਆਂਦੇ, ਉਨ੍ਹਾਂ ਨੂੰ ਅੱਜ ਤੱਕ ਕੋਈ ਵੀ ਗ਼ਲਤ ਸਾਬਤ ਨਹੀਂ ਕਰ ਪਾਇਆ, ਪਰ ਕੀ ਇਹ ਵਾਕਈ ਸੱਚ ਹੈ ਜਾਂ ਇਕ ਉੱਪਭਾਵੁਕਤਾ ਕਾਰਨ ਫੈਲਾਇਆ ਗਿਆ ਅਜਿਹਾ ਪ੍ਰਵਚਨ, ਜਿਸ ਦੀ ਪ੍ਰਾਪਤੀ ਸਾਨੂੰ ਅਕਸਰ ਧਾਰਮਿਕ ਕਹੇ ਜਾਣ ਵਾਲੇ ਜਗਤ ਵਿਚ ਹੁੰਦੀ ਹੈ? ਇਸ ਬਾਰੇ ਬਹੁਤ ਸਾਰੀਆਂ ਗੱਲਾਂ ਤੇ ਤੱਥ ਹਨ, ਪਰ ਕਿਉਂਕਿ ਇਹ ਪਲੇਟਫਾਰਮ ਇਨ੍ਹਾਂ ਸਾਰੀਆਂ ਗੱਲਾਂ ਕਰਨ ਦੇ ਪੂਰੀ ਤਰ੍ਹਾਂ ਯੋਗ ਨਹੀਂ ਤੇ ਨਾ ਹੀ ਮੈਂ ਇਹ ਦਾਅਵਾ ਕਰ ਸਕਦਾ ਹਾਂ ਕਿ ਮੈਂ ਇਹ ਸਾਰਾ ਕੁਝ ਜਾਣਦਾ ਹਾਂ, ਪਰ ਫਿਰ ਵੀ ਇਸ ਬਾਰੇ ਕੁਝ ’ਕੁ ਗੱਲਾਂ ਕਰਨ ਦੀ ਤਾਂ ਆਪਾਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ…

ਇਤਿਹਾਸਕ ਰੂਪ ਵਿਚ ਮਾਰਕਸ ਉੱਪਰ ਜਿਨ੍ਹਾਂ ਅੰਗਰੇਜ਼ ਅਰਥ-ਸ਼ਾਸਤਰੀਆਂ ਦਾ ਬੇਹੱਦ ਮਹੱਤਵਪੂਰਨ ਅਸਰ ਪਿਆ ਸੀ ਉਨ੍ਹਾਂ ਵਿਚ ਐਡਮ ਸਮਿੱਥ, ਰਿਕਾਰਡੋ ਅਤੇ ਹਾਗਸਕਿਨ ਦਾ ਨਾਮ ਲਿਆ ਜਾ ਸਕਦਾ ਹੈ. ਇਨ੍ਹਾਂ ਸਾਰੇ ਅਰਥ-ਸ਼ਾਸਤਰੀਆਂ ਨੇ ‘ਕਿਰਤ ਆਧਾਰਿਤ ਮੁੱਲ ਸਿਧਾਂਤ’ ਅਤੇ ‘ਵਾਧੂ ਮੁੱਲ ਸਿਧਾਂਤ’ ਨੂੰ ਸਾਡੇ ਸਾਹਮਣੇ ਲਿਆ ਕੇ ਸਿੱਧੇ ਰੂਪ ਵਿਚ ਪੂੰਜੀਪਤੀਆਂ ਦਾ ਹਿਤਾਂ ਦੀ ਰਾਖੀ ਕੀਤੀ ਸੀ, ਜਦੋਂ ਮਾਰਕਸ ਨੇ ਇਨ੍ਹਾਂ ਹੀ ਅਰਥ-ਸ਼ਾਸਤਰੀਆਂ ਦੇ ਸਿਧਾਂਤਾਂ ਨੂੰ ਆਪਣਾ ਆਧਾਰ ਬਣਾ ਕੇ ਕਿਰਤੀਆਂ ਦੇ ਹੱਕਾਂ ਨੂੰ ਪ੍ਰਧਾਨਤਾ ਪ੍ਰਦਾਨ ਕੀਤੀ. ਇਸ ਵਿਚ ਉਸ ਨੇ ਜੋ ਕੁਝ ਵੀ ਵਾਧੂ ਸ਼ਾਮਲ ਕੀਤਾ, ਉਹ ਉਸ ਦੀ ਉਹ ਵਿਆਖਿਆ ਸੀ, ਜਿਸ ਨੇ ਅਰਥ-ਸ਼ਾਸਤਰ ਦੀ ਬੁਨਿਆਦੀ ਤੋਰ ਨੂੰ ਮੌਲਿਕ ਤੌਰ ’ਤੇ ਕੋਈ ਬਹੁਤਾ ਪ੍ਰਭਾਵਿਤ ਨਾ ਕੀਤਾ. ਇਸ ਲਈ ਗ੍ਰੇ ਨੇ ਸਪਸ਼ਟ ਆਖਿਆ ਹੈ ਕਿ, “ਸਾਧਾਰਨ ਵਿਅਕਤੀ ਲਈ ਮਾਰਕਸ ਦਾ ਵਾਧੂ ਮੁੱਲ ਦਾ ਸਿਧਾਂਤ ਰਿਕਾਰਡੋ ਦੇ ਮੁੱਲ ਸਿਧਾਂਤ ਤੋਂ ਇਲਾਵਾ ਹੋਰ ਕੁਝ ਨਹੀਂ.

ਪਰ ਇੱਥੇ ਇਕ ਬੇਹੱਦ ਮਹੱਤਵਪੂਰਨ ਧਿਆਨ ਰੱਖਣ ਯੋਗ ਗੱਲ ਇਹ ਵੀ ਹੈ ਕਿ ਮਾਰਕਸ ਦੀ ‘ਦਾਸ ਕੈਪੀਟਲ’ ਰਿਕਾਰਡੋ ਦੇ ਸਿਧਾਂਤਾਂ ਦੇ ਪਹਿਲੇ ਪ੍ਰਕਾਸ਼ਨ ਤੋਂ ਅੱਧੀ ਸਦੀ ਦੇ ਕਰੀਬ ਬਾਅਦ ਵਿਚ ਆਉਂਦੀ ਹੈ. ਇਹ ਉਹ ਵੇਲ਼ਾ ਸੀ, ਜਦੋਂ ਆਰਥਿਕ ਤੇ ਸਮਾਜਿਕ ਵਾਸਤਵਿਕਤਾਵਾਂ ਅੰਦਰ ਬਹੁਤ ਬਦਲਾਅ ਆ ਚੁੱਕੇ ਸਨ. ਪ੍ਰਸਿੱਧ ਫ੍ਰੈਂਚ ਚਿੰਤਕ ਥਾਮਸ ਪਿਕੇਟੀ ਅਨੁਸਾਰ, ਹੁਣ ਮੁੱਖ ਪ੍ਰਸ਼ਨ ਇਹ ਨਹੀਂ ਰਿਹਾ ਸੀ ਕਿ ਕੀ ਕਿਸਾਨ ਲਗਾਤਾਰ ਵੱਧ ਰਹੀ ਆਬਾਦੀ ਦਾ ਢਿੱਡ ਭਰ ਪਾਉਣਗੇ ਜਾਂ ਕੀ ਜ਼ਮੀਨ ਦੀਆਂ ਕੀਮਤਾਂ ਆਸਮਾਨ ਛੂਹਣ ਲੱਗਣਗੀਆਂ, ਸਗੋਂ ਹੁਣ ਤਾਂ ਇਹ ਸਾਫ਼ ਹੀ ਹੋ ਗਿਆ ਸੀ ਕਿ ਉਦਯੋਗਿਕ ਪੂੰਜੀਵਾਦ ਦੀ ਗਤੀ ਨੂੰ ਸਮਝ ਪਾਉਣਾ ਹੀ ਅਰਥ-ਸ਼ਾਸਤਰੀਆਂ ਦਾ ਮੁੱਖ ਸਰੋਕਾਰ ਹੋਏਗਾ. ਇਸ ਲਈ ਨਿਰਸੰਕੋਚ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਇਸ ਕਾਲ ਦੌਰਾਨ ਰਿਕਾਰਡੋ ਵੀ ਜਿਊਂਦਾ ਹੁੰਦਾ ਤਾਂ ਉਹ ਵੀ ਮਾਰਕਸ ਦੀ ਤਰ੍ਹਾਂ ਹੀ ਆਪਣੇ ਨਿਯਮਾਂ ਨੂੰ ਘੜ ਕੇ ਜਨ-ਸਾਧਾਰਨ ਦੇ ਸਾਹਮਣੇ ਲਿਆਉਂਦਾ.

ਜਿਸ ਸਮੇਂ ਮਾਰਕਸ ਨੇ ਆਪਣੇ ਅਰਥ-ਸਾਸਤਰ ਨੂੰ ਘੜਿਆ, ਉਸ ਵੇਲੇ ਰਿਕਾਰਡੋ ਦੇ ਉਲਟ ਉਦਯੋਗਿਕ ਮਜਦੂਰ ਦੀ ਦੁਰਦਸ਼ਾ ਹੀ ਸੀ. ਇਸ ਲਈ ਰਿਕਾਰਡੋ ਦੇ ਮੁਕਾਬਲੇ ਮਾਰਕਸ ਦੇ ਸਿਧਾਂਤਾਂ ਨੂੰ ਅਸੀਂ ਭੁਲੇਖੇ ਵੱਸ ਜ਼ਿਆਦਾ ਕ੍ਰਾਂਤੀਕਾਰੀ ਸਮਝ ਬੈਠਦੇ ਹਾਂ, ਜਦੋਂ ਕਿ ਅਸਲੀਅਤ ਇਹ ਹੈ ਕਿ ਰਿਕਾਰਡੋ ਦੀ ਤਰ੍ਹਾਂ ਹੀ ਮਾਰਕਸ ਨੇ ਵੀ ਆਪਣੇ ਵਿਸ਼ਲੇਸ਼ਣ ਦਾ ਆਧਾਰ ਪੂੰਜੀਵਾਦੀ ਵਿਵਸਥਾ ਅੰਦਰ ਸ਼ਾਮਲ ਟਕਰਾਵਾਂ ਨੂੰ ਬਣਾਇਆ ਸੀ. ਹਾਲਾਂਕਿ ਮਾਰਕਸ ਨੇ ਆਪਣੇ ਸੁਭਾਅ ਅਨੁਸਾਰ ਦੂਸਰੇ ਅਰਥ-ਸ਼ਾਸਤਰੀਆਂ ਉੱਪਰ ਇਹ ਦੋਸ਼ ਲਗਾਇਆ ਸੀ ਕਿ ਉਹ ਸਿਰਫ਼ ਕਿਰਤੀ ਵਰਗ ਦੀ ਦੁਰਦਸ਼ਾ ਸੰਬੰਧੀ ਆਲੋਚਨਾ ਕਰ ਕੇ ਹੀ ਚੁੱਪ ਹੋ ਜਾਂਦੇ ਹਨ, ਉਨ੍ਹਾਂ ਨੇ ਉਨ੍ਹਾਂ ਹਾਲਾਤਾਂ ਦਾ ਵਿਗਿਆਨਕ ਵਿਸ਼ਲੇਸ਼ਣ ਨਹੀਂ ਕੀਤਾ, ਜਿਹੜੀ ਉਨ੍ਹਾਂ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਸੀ, ਪਰ ਮਾਰਕਸ ਨੇ ਇਹ ਕਿਧਰੇ ਨਹੀਂ ਦੱਸਿਆ ਕਿ ਇਹ ‘ਦੂਜੇ ਅਰਥ-ਸ਼ਾਸਤਰੀ’ (ਖ਼ਾਸ ਕਰ ਕੇ ਜਿਨ੍ਹਾਂ ਤੋਂ ਉਹ ਖ਼ੁਦ ਪ੍ਰਭਾਵਿਤ ਸੀ) ਕੀ ਉਸ ਸਮਾਂ-ਕਾਲ ਵਿਚ ਰਹਿ ਰਹੇ ਸਨ, ਜਦੋਂ ਆਰਥਿਕ ਪ੍ਰਸਥਿਤੀਆਂ ਬਿਲਕੁਲ ਮਾਰਕਸ ਦੇ ਸਮਾਂ-ਕਾਲ ਸਾਮਾਨ ਹੀ ਸਨ? ਇਹ ਪ੍ਰਸ਼ਨ ਅੱਜ ਵੀ ਮਾਰਕਸ ਦੇ ਅਨੁਆਈਆਂ ਸਾਹਮਣੇ ਇੰਞ ਹੀ ਖੜ੍ਹਾ ਹੈ.

ਇਸ ਵਿਚ ਕੋਈ ਸ਼ੱਕ ਨਹੀਂ ਕਿ ਬੇਹੱਦ ਆਕਰਸ਼ਿਕ ਲੱਗਣ ਵਾਲੀਆਂ ਮਾਰਕਸ ਦੀਆਂ ਅਰਥ-ਸ਼ਾਸਤਰ ਸੰਬੰਧੀ ਭਵਿੱਖਬਾਣੀਆਂ ਰਿਕਾਰਡੋ ਦੀ ਤਰ੍ਹਾਂ ਕਦੀ ਅਮਲੀ ਰੂਪ ਵਿਚ ਸਾਹਮਣੇ ਨਾ ਆ ਪਾਈਆਂ. ਇਸ ਦਾ ਇਕ ਵੱਡਾ ਕਾਰਨ ਪਿਕੇਟੀ ਅਨੁਸਾਰ ਇਹ ਸੀ ਕਿ ਉਸ ਨੇ ਆਪਣੇ ਤੋਂ ਪਹਿਲਾਂ ਹੋ ਚੁੱਕੇ ਅਰਥ-ਸ਼ਾਸਤਰੀਆਂ ਦੀ ਤਰ੍ਹਾਂ ਸਥਾਈ ਉਦਯੋਗਿਕ ਉੱਨਤੀ ਤੇ ਉਤਪਾਦਿਕਤਾ ਅੰਦਰ ਲਗਾਤਾਰ ਹੋਣ ਵਾਲੇ ਵਾਧੇ ਨੂੰ ਨਜ਼ਰ-ਅੰਦਾਜ਼ ਕੀਤਾ ਸੀ. ਮਾਰਕਸ ਨੇ ਆਪਣੇ ਅਰਥ-ਸ਼ਾਸਤਰ ਸੰਬੰਧੀ ਆਪਣੇ ਰਾਜਨੀਤਿਕ ਉਦੇਸ਼ਾਂ ਦੀ ਤੀਬਰ ਭਾਵਨਾ ’ਚ ਵਹਿੰਦਿਆਂ ਕਈ ਅਜਿਹੀਆਂ ਭਵਿੱਖਬਾਣੀਆਂ ਕਰ ਦਿੱਤੀਆਂ ਸਨ, ਜਿਨ੍ਹਾਂ ਨੂੰ ਬੇਸ਼ੱਕ ਅੱਜ ਵੀ ਵਿਗਿਆਨਕ ਕਹਿ ਕੇ ਉਸ ਦੇ ਅਨੁਆਈ ਪੂਜਦੇ ਆ ਰਹੇ ਹਨ, ਪਰ ਖ਼ੁਦ ਮਾਰਕਸ ਨੂੰ ਹੀ ਇਨ੍ਹਾਂ ਤੋਂ ਪਿੱਛਾ ਛੁਡਾਉਣਾ ਮੁਸ਼ਕਲ ਹੋ ਗਿਆ ਸੀ, ਆਰਥਿਕ ਚਿੰਤਨ ਦੇ ਵਿਦਿਆਰਥੀ ਇਸ ਗੱਲ ਨੂੰ ਭਲੀਭਾਂਤ ਜਾਣਦੇ ਹਨ.

ਇਸ ਲਈ ਇੱਥੇ ਆਪਾਂ ਉਸ ਦੀਆਂ ਇਨ੍ਹਾਂ ‘ਗ਼ੈਰ-ਤਰਕਮਈ’ ਭਵਿੱਖਬਾਣੀਆਂ ਦੇ ਵਿਸਥਾਰ ਵਿਚ ਨਾ ਜਾਣ ਦੀ ਬਜਾਏ ਏਨੀ ’ਕੁ ਗੱਲ ਆਖ ਕੇ ਹੀ ਸਮਾਪਤੀ ਕਰਾਂਗੇ ਕਿ ਮਾਰਕਸ ਨੇ ਇਸ ਗੱਲ ਉੱਪਰ ਕਦੀ ਧਿਆਨ ਨਾ ਦਿੱਤਾ ਕਿ ਜਿਸ ਸਮਾਜ ਵਿਚ ਨਿੱਜੀ ਪੂੰਜੀ ਦਾ ਪੂਰੀ ਤਰ੍ਹਾਂ ਖ਼ਾਤਮਾ ਹੋ ਜਾਏਗਾ ਉਸ ਦੀ ਰਾਜਨੀਤਿਕ ਤੇ ਆਰਥਿਕ ਸੰਰਚਨਾ ਕਿਹੋ ਜਿਹੀ ਹੋਵੇਗੀ, ਜਿਵੇਂਕਿ ਪਿਕੇਟੀ ਵੀ ਆਖਦਾ ਹੈ. ਹਾਲਾਂਕਿ ਮਾਰਕਸਵਾਦੀਆਂ ਦਾ ਇਸ ਸੰਬੰਧੀ ਕਦੀ ਇਹ ਖਿਆਲ ਵੀ ਸਾਹਮਣੇ ਆਉਂਦਾ ਹੈ ਕਿ ਇਸ ਬਾਬਤ ਲੈਨਿਨ, ਸਟਾਲਿਨ ਤੇ ਬਾਅਦ ਵਿਚ ਮਾਓ ਨੇ ਸਾਨੂੰ ਵਿਸਤਾਰ ਸਹਿਤ ਸਮਝਾਇਆ ਹੈ, ਪਰ ਉਨ੍ਹਾਂ ਦਾ ਸਮਝਾਇਆ ਵੀ ਕਿੰਨਾ ’ਕੁ ਸਹੀ ਸੀ ਜਾਂ ਇਤਿਹਾਸ ਨੇ ਉਸ ਨੂੰ ਕਿਸ ਨਜ਼ਰ ਨਾਲ ਵੇਖਿਆ, ਇਸ ਬਾਰੇ ਆਪਾਂ ਕਦੀ ਫਿਰ ਗੱਲ ਕਰਾਂਗੇ.

ਹਾਲਾਂਕਿ ਜਨਮ ਦਿਨ ਮਨਾਉਣ ਦਾ ਪ੍ਰਪੰਚ ਖ਼ੁਦ ਪੂੰਜੀਵਾਦੀ ਪ੍ਰਬੰਧ ਦੀ ਦੇਣ ਹੈ, ਪਰ ਫਿਰ ਵੀ ਸਭ ਨੂੰ ਕਾਰਲ ਮਾਰਕਸ ਦੇ ਜਨਮ ਦਿਨ ਦੀਆਂ ਮੁਬਾਰਕਾਂ.

~ਪਰਮਿੰਦਰ ਸਿੰਘ ਸ਼ੌਂਕੀ

04/05/2026

ਅੱਜ ਜਦੋਂ ਲਗਭਗ ਹਰ ਕੋਈ ਪੰਜਾਬ ਵਿੱਚ ਭਾਜਪਾ ਦੇ ਕਾਬਜ਼ ਹੋਣ ਦੇ ਕਿਆਸੇ ਲਗਾ ਰਿਹਾ ਹੈ, ਮੈਂ ਸਮਝਦਾ ਹਾਂ ਨਲਿਨ ਮਹਿਤਾ ਦੀ ਇਹ ਕਿਤਾਬ ਉਨ੍ਹਾਂ ਸਾਰਿਆਂ ਲਈ ਇੱਕ ਸਬਕ ਹੈ, ਜੋ ਸੱਪ ਲੰਘ ਜਾਣ ਮਗਰੋਂ ਲੀਕ ਪਿੱਟਣ ਦੇ ਸ਼ੁਦਾਈ ਹਨ. ਇਹ ਕਿਤਾਬ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਮੈਂ ਇਸ ਮਕਸਦ ਨਾਲ ਪੰਜਾਬੀ ਚ ਲਿਆਂਦੀ ਸੀ ਤਾਂ ਜੋ ਸਾਡੇ ਲੋਕਾਂ ਨੂੰ ਇਹ ਪੜ੍ਹ ਕੇ ਭੋਰਾ ਅਕਲ ਆ ਜਾਏ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਰਾਜਸੀ ਵਿਰੋਧੀ ਹੁਣ ਕੌਣ ਹੈ, ਉਹ ਕਿਵੇਂ ਤਾਕਤ ਫੜਦਾ ਤੇ ਕਿੱਥੇ ਕੰਮਜੋਰ ਹੈ. ਪਰ ਸਾਡੇ ਲੋਕ ਗੱਲੀਂਬਾਤੀਂ ਅਤੇ ਬੇਤੁਕੇ ਪੌਡਕਾਸਟਾਂ ਚੋਂ ਹੀ ਗਿਆਨ ਭਾਲਣ ਦਾ ਚਸਕਾ ਪਾਲ਼ ਚੁੱਕੇ ਹਨ ਤੇ ਇਹੀ ਕਾਰਨ ਹੈ ਕਿ ਹਜ਼ਾਰਾਂ ਕਰੋੜ ਦਾ ਸਰਮਾਇਆ ਲਗਾਉਣ, ਸੱਤ ਸੌ ਤੋਂ ਵੱਧ ਬੰਦੇ ਮਰਵਾਉਣ ਤੇ ਡੇਢ ਸਾਲ ਤੱਕ ਲਗਾਤਾਰ ਸੜਕਾਂ ਤੇ ਰੁਲ਼ਣ ਤੋਂ ਬਾਅਦ ਵੀ ਉਸੇ ਡਰ ਦਾ ਸਾਹਮਣਾ ਕਰ ਰਹੇ ਹਨ, ਜਿਸ ਤੋਂ ਬਚਣ ਲਈ ਉਹ ਫੋਕੇ ਲਲਕਾਰੇ ਮਾਰਦੇ ਹੋਏ ਨਹੀਂ ਸਨ ਥੱਕਦੇ.

ਇਹ ਇਕੱਲੀ ਕਿਤਾਬ ਸਮੂਹ ਪੰਜਾਬੀਆਂ ਦੇ ਮੂੰਹ ਤੇ ਚਪੇੜ ਹੈ. ਜੋ ਦੱਸਦੀ ਹੈ ਕਿ ਪੰਜਾਬੀਆਂ ਨੂੰ ਅਕਲ ਦੇਣੀ ਸ਼ਾਇਦ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ. ਇਹ ਕਿਤਾਬ ਜੇ ਸਮੇਂ ਸਿਰ ਪੜ੍ਹੀ ਤੇ ਸਮਝੀ ਗਈ ਹੁੰਦੀ, ਉਸ ਤੋਂ ਵੱਧ ਇਸ ਤੇ ਅਮਲ ਕੀਤਾ ਗਿਆ ਹੁੰਦਾ ਤਾਂ ਅੱਜ ਕੋਈ ਵੀ ਇਹ ਨਾ ਕਹਿੰਦਾ ਕਿ ਭਾਜਪਾ ਦਾ ਅਗਲਾ ਨਿਸ਼ਾਨਾ ਹੁਣ ਪੰਜਾਬ ਹੈ.

~ਪਰਮਿੰਦਰ ਸਿੰਘ ਸ਼ੌਂਕੀ

19/04/2026

ਗੁਰਬਾਣੀ ਦਰਅਨ ਬਾਰੇ ਇਕ ਮਹੱਤਵਪੂਰਨ ਕਿਤਾਬ

ਕੀਮਤ 300/-

Want your business to be the top-listed Media Company in Delhi?
Click here to claim your Sponsored Listing.

Category

Telephone

Address


Delhi