Hoshiarpur Fast Live

Hoshiarpur Fast Live

Share

Hoshiarpur Fast Live (Punjab) is a leading Online Media News Channel located in Hoshiarpur, Punjab.

14/06/2026

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ
5 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕਰਨ ਦਾ ਕੀਤਾ ਐਲਾਨ
ਹੁਸ਼ਿਆਰਪੁਰ, 14 ਜੂਨ ( ਸਤੀਸ਼ ਸ਼ਰਮਾ ) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਪਿਛਲੇ ਦਿਨੀ ਮਿਤੀ 17 ਮਈ ਨੂੰ ਜਲੰਧਰ ਵਿਖੇ ਕੀਤੀ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਜਾਰੀ ਕੀਤੇ ਐਲਾਨਨਾਮੇ ਵਿੱਚ ਉਲੀਕੇ ਸੰਘਰਸ਼ਾਂ ਨੂੰ ਅਮਲੀ ਰੂਪ ਦੇਣ ਲਈ ਸਾਂਝਾ ਫਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਸਾਥੀ ਜੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਜੱਥੇਬੰਦੀਆਂ ਦੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ।ਮੀਟਿੰਗ ਦੇ ਸ਼ੁਰੂ ਵਿੱਚ ਪਟਿਆਲਾ ਵਿਖੇ ਸਹਾਇਕ ਲਾਈਨਮੈਨਾਂ ਤੇ ਪਟਿਆਲਾ ਪੁਲਿਸ ਵਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਦੇ ਵਿਰੋਧ ਵਿੱਚ ਮਤਾ ਪੇਸ਼ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਅਜਿਹੀ ਗੁੰਡਾਗਰਦੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ। ਸਾਂਝੇ ਫਰੰਟ ਦੇ ਸੂਬਾ ਕਨਵੀਨਰ ਸਾਥੀ ਸਤੀਸ਼ ਰਾਣਾ ਵਲੋਂ ਫਰੰਟ ਵਲੋਂ ਪਿਛਲੇ ਦਿਨਾਂ ਅੰਦਰ ਕੀਤੀਆਂ ਸੂਬਾਈ ਮੀਟਿੰਗਾਂ ਦੀ ਕਾਰਵਾਈ ਅਤੇ ਅਗਲੇ ਸੰਘਰਸ਼ਾਂ ਸਬੰਧੀ ਸਬੰਧੀ ਜਾਣਕਾਰੀ ਦਿੱਤੀ।ਉਹਨਾਂ ਆਖਿਆ ਕਿ ਭਗਵੰਤ ਮਾਨ ਦੀ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਬਿਲਕੁਲ ਹਾਸ਼ੀਏ ਤੇ ਧਕੇਲ ਦਿੱਤਾ ਹੈ ਅਤੇ ਸੰਘਰਸ਼ ਕਰਨ ਵਾਲਿਆਂ ਨੂੰ ਕੁੱਟਣ ਲਈ ਪੁਲਿਸ ਨੂੰ ਪੂਰੀ ਖੁੱਲ ਦਿੱਤੀ ਗਈ ਹੈ, ਜਿਸ ਕਾਰਣ ਸੂਬੇ ਭਰ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਅੰਦਰ ਭਾਰੀ ਰੋਸ ਹੈ ਜਿਸਦਾ ਜਵਾਬ ਤਿੱਖੇ ਸੰਘਰਸ਼ਾਂ ਦੇ ਨਾਲ-ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦਿੱਤਾ ਜਾਵੇਗਾ। ਇਸ ਮੌਕੇ ਸਾਥੀ ਬਹਾਦਰ ਸਿੰਘ, ਪ੍ਰਵੇਸ਼ ਕੁਮਾਰ, ਜਸਵੀਰ ਸਿੰਘ, ਕੁਲਵੰਤ ਸਿੰਘ ਸੈਣੀ, ਜਤਿੰਦਰ ਸਿੰਘ ਸੋਨੀ, ਮੁਕੇਸ਼ ਗੁਜਰਾਤੀ, ਇੰਦਰਜੀਤ ਵਿਰਦੀ, ਮਨਜੀਤ ਸੈਣੀ ਵਲੋਂ ਪੰਜਾਬ ਅਤੇ ਕੇਂਦਰ ਦੀ ਸਰਕਾਰ ਵਲੋਂ ਅਪਣਾਈਆਂ ਜਾ ਰਹੀਆਂ ਮੁਲਾਜ਼ਮ-ਪੈਨਸ਼ਨਰ ਵਿਰੋਧੀ ਨੀਤੀਆਂ ਸਬੰਧੀ ਖੁਲ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਸਾਂਝੇ ਫਰੰਟ ਨੂੰ ਹੋਰ ਵੀ ਮਜਬੂਤ ਕਰਨ ਅਤੇ ਸੂਬਾ ਕਮੇਟੀ ਵਲੋਂ ਐਲਾਨੇ ਗਏ ਸੰਘਰਸ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ਤੇ ਵੀ ਜ਼ੋਰ ਦਿੱਤਾ।ਇਸ ਮੌਕੇ ਆਪਣੇ ਨਿੱਜੀ ਫਾਇਦੇ ਲਈ ਸਾਂਝੇ ਫਰੰਟ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਆਪਣੇ ਕੇਡਰ ਨੂੰ ਸੁਚੇਤ ਕਰਨ ਸਬੰਧੀ ਵੀ ਅਪੀਲ ਕੀਤੀ ਗਈ। ਸੂਬਾ ਕਨਵੈਨਸ਼ਨ ਦੇ ਫੈਸਲਿਆਂ ਦੀ ਪਹਿਲੀ ਕੜੀ ਨੂੰ ਲਾਗੂ ਕਰਨ ਸਬੰਧੀ ਮੀਟਿੰਗ ਵਿੱਚ ਆਗੂਆਂ ਵਲੋਂ ਵਿਚਾਰ-ਚਰਚਾ ਕਰਨ ਉਪਰੰਤ ਮਿਤੀ 5 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮਿਤੀ 5 ਜੁਲਾਈ ਨੂੰ ਇਹ ਕਨਵੈਨਸ਼ਨ ਸ਼ਿਮਲਾ ਪਹਾੜੀ ਚੌਂਕ ਦੇ ਨਜ਼ਦੀਕ ਸੈਣੀ ਭਵਨ ਵਿਖੇ ਕੀਤੀ ਜਾਵੇਗੀ। ਇਸ ਕਨਵੈਨਸ਼ਨ ਨੂੰ ਸਫਲ ਬਣਾਉਣ ਲਈ ਮੁਲਾਜ਼ਮ ਅਤੇ ਪੈਨਸ਼ਨਰ ਜੱਥੇਬੰਦੀਆਂ ਦੇ ਆਗੂਆਂ ਵਲੋਂ ਭਰਵੀਂ ਸ਼ਮੂਲੀਅਤ ਦਾ ਯਕੀਨ ਦਵਾਇਆ ਅਤੇ ਇਸ ਕਨਵੈਨਸ਼ਨ ਦੇ ਪ੍ਰਬੰਧਾਂ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕਨਵੈਨਸ਼ਨ ਦੀ ਮਹੱਤਤਾ ਅਤੇ ਮੌਸਮ ਨੂੰ ਮੁੱਖ ਰੱਖਦਿਆਂ ਯੋਗ ਪ੍ਰਬੰਧ ਕੀਤਾ ਜਾ ਸਕੇ। ਮੀਟਿੰਗ ਵਿੱਚ ਆਗੂਆਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਮੂਹ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੇਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਬੰਦ ਕਿਤੇ ਭੱਤੇ ਚਾਲੂ ਕੀਤੇ ਜਾਣ, ਸਮੂਹ ਪੈਨਸ਼ਨਰਾਂ ਤੇ 2.59 ਗੁਣਾਕ ਦਾ ਫਾਰਮੂਲਾ ਲਾਗੂ ਕੀਤਾ ਜਾਵੇ, ਕੈਸ਼ਲੈੱਸ ਹੈਲਥ ਸਕੀਮ ਲਾਗੂ ਕੀਤੀ ਜਾਵੇ, ਪੈਨਸ਼ਨਰਾਂ ਤੇ ਟੀ.ਸੀ. ਸਬੰਧੀ ਆਨਲਾਈਨ ਚਾਲੂ ਕੀਤਾ ਸਿਸਟਮ ਬੰਦ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਇਸ ਕਨਵੈਨਸ਼ਨ ਵਿੱਚ ਅਗਲੇ ਸੰਘਰਸ਼ਾਂ ਦਾ ਐਲਾਨ ਵੀ ਕੀਤਾ ਜਾਵੇਗਾ। ਆਗੂਆਂ ਵੱਲੋਂ ਮਿਤੀ 17 ਜੂਨ ਨੂੰ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿੱਚ ਸਮੂਹ ਪੈਨਸ਼ਨਰਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਓਂਕਾਰ ਸਿੰਘ, ਰਕੇਸ਼ ਕੁਮਾਰ ਮਹਿਲਾਂਵਾਲੀ, ਕਮਲ ਕੁਮਾਰ ਗੁਪਤਾ, ਸਤਨਾਮ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ ਬਾਜਵਾ, ਮਦਨ ਲਾਲ ਸੈਣੀ, ਜਰਨੈਲ ਸਿੰਘ, ਅਮਨਦੀਪ, ਹਰਮੇਸ਼ ਪਾਲ, ਰਸ਼ਪਾਲ ਚੰਦ, ਸਤਪਾਲ ਸਿੰਘ, ਕ੍ਰਿਸ਼ਨ ਗੋਪਾਲ, ਹਰਵਿੰਦਰ ਸਿੰਘ, ਕਮਲਜੀਤ ਸਿੰਘ ਆਂਦਿ ਆਗੂ ਵੀ ਹਾਜਰ ਸਨ।

14/06/2026

ਰਣਧੀਰ ਸਿੰਘ ਭਾਰਜ ਯੂਥ ਅਕਾਲੀ ਦਲ ਹੁਸ਼ਿਆਰਪੁਰ ਦੇ ਹਲਕਾ ਇੰਚਾਰਜ ਨਿਯੁਕਤ

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਦੇ ਮੰਤਵ ਨਾਲ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ, ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਸ ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਹਲਕਾ ਇੰਚਾਰਜ ਹੋਸ਼ਿਆਰਪੁਰ ਸੰਜੀਵ ਤਲਵਾੜ ਵੱਲੋਂ ਹਲਕਾ ਹੁਸ਼ਿਆਰਪੁਰ ਦੀ ਜਥੇਬੰਦੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਯੂਥ ਅਕਾਲੀ ਦਲ ਦੇ ਸੀਨੀਅਰ ਨੋਜਵਾਨ ਆਗੂ ਸਰਦਾਰ ਰਣਧੀਰ ਸਿੰਘ ਭਾਰਜ ਨੂੰ ਹਲਕਾ ਹੁਸ਼ਿਆਰਪੁਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ! ਇਸ ਨਿਯੁਕਤੀ ਨਾਲ ਪੂਰੇ ਯੂਥ ਅਕਾਲੀ ਦਲ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਪਈ,

ਰਣਧੀਰ ਸਿੰਘ ਭਾਰਜ ਲੰਮੇ ਸਮੇਂ ਤੋਂ ਯੂਥ ਦੀ ਮਜਬੂਤੀ ਲਈ ਸਰਗਰਮ ਭੂਮਿਕਾ ਨਿਭਾ ਰਹੇ ਹਨ ਅਤੇ ਨੌਜਵਾਨਾਂ ਚ ਉਹਨਾਂ ਦੀ ਚੰਗੀ ਪਕੜ ਮੰਨੀ ਜਾਂਦੀ ਹੈ, ਪਾਰਟੀ ਹਾਈ ਕਮਾਂਡ ਨੇ ਉਨਾਂ ਦੀ ਮਿਹਨਤ ਨਿਸ਼ਠਾ ਅਤੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦੇ ਹੋਏ ਇਹ ਮਹੱਤਵਪੂਰਨ ਜਿੰਮੇਵਾਰੀ ਸੌਂਪੀ ਆ, ਰਣਧੀਰ ਸਿੰਘ ਭਾਰਜ ਨੇ ਪਾਰਟੀ ਲੀਡਰਸ਼ਿਪ ਤੇ ਹਲਕਾ ਇੰਚਾਰਜ ਸੰਜੀਵ ਤਲਵਾੜ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਉਹਨਾਂ ਤੇ ਜਤਾਏ ਗਏ ਵਿਸ਼ਵਾਸ ਤੇ ਉਹ ਪੂਰਾ ਉਤਰਨਗੇ !

ਉਨਾਂ ਕਿਹਾ ਕਿ ਯੂਥ ਅਕਾਲੀ ਦਲ ਨੂੰ ਹੋਰ ਮਜਬੂਤ ਬਣਾਉਣ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ! ਉਨਾਂ ਭਰੋਸਾ ਦਵਾਇਆ ਕਿ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਹਿੱਤ ਦੇ ਮੁੱਦਿਆਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ.

14/06/2026

श्री हिन्दू गौ रक्षिणी सभा हरियाणा रोड होशियारपुर में हुआ भजन कीर्तन का आयोजन।

14/06/2026

#कथा #पुरुषोत्तम #मास #एवं #सुख #सागर # भूत गिरी मंदिर के अंदर श्रीमद् भागवत कथा प्रारंभ हुई थी एवं पुरुषोत्तम मास की कथा उसे कथा का समापन भोग एवं कीर्तन भंडारा 15 जून दिन सोमवार सोमवती अमावस्या एवं संक्रांति के उपलक्ष पर कीर्तन लगाया जाएगा आप सभी से निवेदन है कि आप इस कथा पर पहुंच करके यस और पुण्य के भागी बने और प्रसाद ग्रहण करें ऐतिहासिक मंदिर सिद्ध पीठ 1008 बाबा भूत गिरी जी महाराज के आशीर्वाद के द्वारा यह कार्य हो रहा है शिव मंदिर विकास समिति महंत बाबा मोहन गिरी दिशा अनुसार महिला मंडल के सहयोग से यह आयोजन किया जा रहा है भक्ति कीर्तन का आयोजन एवं विशाल भंडारा होगा आप सब सादर परिवार सहित आमंत्रित
पुरुषोत्तम मास भगवान विष्णु को समर्पित एक अद्वितीय अवसर है, जो आध्यात्मिक साधना, दान-पुण्य और आत्म-शुद्धि के माध्यम से जीवन में सकारात्मक परिवर्तन लाने के लिए वर्ष का सबसे उत्कृष्ट समय है।

#कथा #पुरुषोत्तम #मास #भगवान #विष्णु
#कथा #व्यास
#पंडित श्री #श्याम #ज्योतिष जी
बाबा भूत गिरी मंदिर शिवाय एवं सराय
गौतम नगर ऊना होशियारपुर।।
आप कथा के भाव पर जरूर पहुंचे आपका पहुंचना हमारा सौभाग्य प्रभु की कृप

Want your business to be the top-listed Media Company in Hoshiarpur?
Click here to claim your Sponsored Listing.

Telephone

Address


New Colony Street No 1 Una Road Bajwara HSP
Hoshiarpur
146023