Seagull Creative Books
Books sellar, publisher, suplyer
23/05/2024
ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਪੁਸਤਕ ਗ਼ਜ਼ਲ ਸੰਗ੍ਰਹਿ "ਪਾਣੀ ਉੱਤੇ ਮੀਨਾਕਰੀ" ਸ਼ਾਇਰ ਰਣਜੀਤ ਸਰਾਂਵਾਲੀ ਦੀ ਪੁਸਤਕ ਦਾ ਚੌਥਾ ਐਡੀਸ਼ਨ Seagull Creative Books ਦੀ ਟੀਮ ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਜੀ। Bootabookcenter BBC Sahibdeep Publication BOOKS in CAFE
26/06/2023
Gurmeet Karyalvi ਜੀ ਨੂੰ ਬਾਲ ਸਾਹਿਤ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਣ ਤੇ ਢੇਰ ਸਾਰੀਆਂ ਮੁਬਾਰਕਾਂ…
05/03/2023
2022 ਦੀਆਂ ਚੋਣਵੀਆਂ ਕਹਾਣੀਆਂ-1 'ਕਲਬੂਤ (ਪੰਨੇ-182)' ਅਤੇ ਭਾਗ-2 ਇੱਕ ਮਜ਼ਾਰ ਹੋਰ(ਪੰਨੇ-180) ਛਪ ਕੇ ਪੁੱਜ ਗਈਆਂ ਹਨ ਦੋਸਤੋ । Seagull creative books ਵੱਲੋਂ ਪ੍ਰਕਾਸ਼ਿਤ ਕੀਤੀਆਂ ਇਹ ਦੋਵੇਂ ਪੁਸਤਕਾਂ ਤੁਸੀਂ 400 ਰੁਪਏ ਅਦਾ ਕਰਕੇ ਘਰ ਬੈਠੇ ਮੰਗਵਾ ਸਕਦੇ ਹੋ। ਪੁਸਤਕਾਂ ਮੰਗਵਾਉਣ ਲਈ ਪੁਸਤਕ ਵਿਕਰੇਤਾ WhatsApp no 99889-13155 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
21/11/2022
"ਰੂਹ ਦੀ ਕੋਈ ਜੂਹ ਨਹੀਂ ਹੁੰਦੀ "
S*x ਜਿਸ ਦੀ ਡਿਗਰੀ ਲਗਭਗ ਸਭ ਦੇ ਕੋਲ ਹੁੰਦੀ ਹੈ ,ਕਿਸੇ ਨੇ ਮੌਖਿਕ ਤੇ ਕਿਸੇ ਨੇ ਲਿਖਤੀ ਰੂਪ ਤਿਆਰ ਕੀਤਾ ਹੁੰਦਾ ਹੈ, ਤੇ ਜ਼ਿਆਦਾਤਰ ਲੋਕਾਂ ਨੇ ਇਸਦਾ ਪ੍ਰੈਕਟੀਕਲ ਵੀ ਕੀਤਾ ਹੁੰਦਾ ਹੈ| ਪਰ ਜੇ ਚਾਰ ਲੋਕਾਂ ਵਿੱਚ ਜਿਕਰ ਕਰ ਲਵੋ ਤਾਂ ਉਨ੍ਹਾਂ ਦਾ ਪ੍ਰਭਾਵ ਇਹ ਹੁੰਦਾ ਹੈ ਕਿ ਜਿਵੇਂ ਦੇ ਕਿਸੇ ਦੇਸ਼ ਭਗਤ ਨੂੰ ਗੱਦਾਰ ਕਹਿ ਦਿੱਤਾ ਹੋਵੇ। ਇਸ ਬਾਰੇ ਫ਼ਿਰ ਕਦੇ ਗੱਲ ਕਰਾਂਗੇ| ਹੁਣ ਮੈਂ ਆਪਣੀ ਗੱਲ ਕਰਦਾ ਹਾਂ ਜਿਸ ਦਾ ਵਿਸ਼ਾ ਸੈਕਸ ਦੁਆਲੇ ਹੀ ਘੁੰਮਦਾ ਹੈ|
"ਰੂਹ ਦੀ ਕੋਈ ਜੂਹ ਨਹੀਂ ਹੁੰਦੀ ,ਪੁਸਤਕ ਅੰਜਨਾ ਸ਼ਿਵਦੀਪ ਜੀ ਅਤੇ ਅਨੇਮਨ ਸਿੰਘ ਜੀ ਦੀ ਸੰਪਾਦਕ ਕੀਤੀ ਹੈ | ਸਮਲਿੰਗੀ ਲੋਕਾਂ ਦੀਆਂ ਭਾਵਨਾਵਾਂ ਨੂੰ , ਉਹਨਾਂ ਦੀ ਸਮਾਜਿਕ ,ਮਾਨਸਿਕ ਅਤੇ ਘਰੇਲੂ ਸਮੱਸਿਆਵਾਂ ਤੇ ਸਮਾਜ ਦੇ ਵਿਵਹਾਰ ਨੂੰ ਬਿਆਨ ਕਰਦੀਆਂ ਕਹਾਣੀਆਂ ਦਰਜ ਹਨ|
ਸੈਕਸ ਤੇ ਸਮਲਿੰਗੀ ਸ਼ਬਦ ਦਾ ਆਪਸ ਵਿੱਚ ਬੜਾ ਹੀ ਗੂੜ੍ਹਾ ਸਬੰਧ ਹੈ| ਸਮਲੈਂਗਿਕ ਲੋਕਾਂ ਬਾਰੇ ਜਨ ਸਧਾਰਨ ਦੀ ਧਾਰਨਾ ਹੈ ਕਿ ਇਹਨਾਂ ਦਾ ਸਬੰਧ ਸਿਰਫ਼ ਜਿਸਮਾਂ ਤੱਕ ਹੀ ਸੀਮਤ ਹੈ ਜਾਂ ਇਹ ਹਰ ਇੱਕ ਤੋਂ s*x ਹੀ ਚਾਹੁੰਦੇ ਹਨ। ਬਹੁਤ ਸਾਰੇ ਬੁੱਧੀਜੀਵੀਆਂ ਦਾ ਇਹ ਮੰਨਣਾ ਹੈ ਕਿ ਇਸ ਦਾ ਕਾਰਨ ਵਾਤਾਵਰਣ ਨੂੰ ,ਖਾਣ-ਪੀਣ ਅਤੇ ਜੀਨਸ ਦੇ ਟੁੱਟਣ ਨਾਲ ਹੈ| ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹਨ।
ਸਮਲਿੰਗੀ ਰਿਸ਼ਤਿਆਂ ਬਾਰੇ ਸਮਾਜ ਦੀ ਦਲੀਲ ਕਹਿੰਦੀ ਹੈ ,ਕਿ "ਸਾਰੇ ਜੀਵ ਵਿਪਰੀਤ ਲਿੰਗ ਰਿਸ਼ਤੇ ਬਣਾਉਦੇ ਹਨ ,ਅਤੇ' ਬੱਚੇ ਪੈਦਾ ਕਰਨਾ ਹੀ ਮਰਦ ਅਤੇ ਔਰਤ ਦੀ ਹੋਂਦ ਦਾ ਮੂਲ ਮਕਸਦ ਹੈ"
| ਇਹ ਨਿਯਮ ਅਤੇ ਕਾਨੂੰਨ ਇਹ ਸੱਭ ਕੁੱਝ ਸਿਰਫ ਮਨੁੱਖੀ ਸਮਾਜ ਉੱਪਰ ਹੀ ਲਾਗੂ ਹੁੰਦੇ ਹਨ| ਪਰ ਜੀਵ ਵਿਗਿਆਨ ਇਸ ਨੂੰ ਬਿਲਕੁਲ ਨਹੀਂ ਸਵਿਕਾਰ ਕਰਦਾ | ਪਸ਼ੂ ,ਪੰਛੀ ਅਤੇ ਬਾਕੀ ਜੀਵ ਵੀ ਇਸੇ ਸਮਾਜ ਦਾ ਹੀ ਹਿੱਸਾ ਹਨ|
ਜੀਵ ਵਿਗਿਆਨੀ 'ਬਰੂਸ ਬਾਗ਼ਮਿਲ" ਉਦਾਹਰਣ ਦਿੰਦੇ ਹੋਏ ਕਹਿੰਦਾ ਹੈ ਕਿ, "ਜਿਰਾਫ ਦੇ 10ਵਿੱਚੋਂ 09 ਜੋੜੀ ਨਰ ਨਰ ਹੁੰਦੇ ਹਨ|, "50 %ਤੋਂ ਵੱਧ ਨਰ ਪੈਂਗੂਇਨ ਸਾਰੀ ਉਮਰ ਇੱਕ ਨਰ ਸਾਥੀ ਨਾਲ ਗੁਜ਼ਾਰਦੇ ਹਨ| ਇਸੇ ਤਰ੍ਹਾਂ 1/3 ਕਾਲੇ ਹੰਸ ਆਂਡਾ ਖੋਹ ਕੇ ਜਾਂ ਅਸਥਾਈ Th*****me ਬਣਾ ਕੇ ਆਡਾਂ ਪ੍ਰਾਪਤ ਕਰਦੇ ਹਨ।
ਪਸ਼ੂ ਸੰਸਾਰ ਦੀਆਂ ਇਹ ਦਲੀਲਾਂ ਦੇਣ ਦਾ ਮੰਤਵ ਇਹੀ ਹੈ ,ਕਿ ਮਨੁੱਖੀ ਸਮਾਜ ਦੀ ਇਹ ਧਾਰਨਾ ਕਿ ਸਾਰੇ ਜੀਵ ਵਿਪਰੀਤ ਲਿੰਗੀ ਰਿਸ਼ਤੇ ਬਣਾਉਂਦੇ ਹਨ ,ਪੂਰੀ ਤਰ੍ਹਾਂ ਬੇਬੁਨਿਆਦ ਹੈ।(ਹੋਰ ਜਾਣਕਾਰੀ ਲਈ ਤੁਸੀਂ "ਨਿਕੀਤਾ ਆਜ਼ਾਦ ਦਾ ਲੇਖ 'ਸਮਲਿੰਗੀ ਅਤੇ ਵਿਪਰੀਤ -ਲਿੰਗੀ 'ਪੜ ਸਕਦੇ ਹੋ)।
ਸੰਭੋਗ ਇਕ ਅਹਿਸਾਸ ਹੈ ,ਅਨੰਤ ਹੈ ਇਸ ਨਾਲ ਮਨੁੱਖ ਦੇ ਸਭ ਮਾਨਸਿਕ ਭਾਵ ਜੁੜਦੇ ਹਨ। ਡਾਕਟਰਾ ਦਾ ਕਹਿਣਾ ਹੈ ਕਿ ਸੈਕਸ ਇੱਕ ਚੰਗੀ ਕਸਰਤ ਹੈ।
ਸਾਡੇ ਸਮਾਜ ਦੀ ਮਰਦ ਪ੍ਰਧਾਨ ਵਿਚਾਰਧਾਰਾ ਦੀ ਵਿਆਪਕਤਾ ਨੇ "ਵਿਪਰੀਤ ਲਿੰਗੀ ਸਬੰਧਾਂ ਨੂੰ ਕੁਦਰਤੀ ਅਤੇ ਸਮਲਿੰਗੀ ਸੰਬੰਧਾਂ ਨੂੰ ਗੈਰ ਕੁਦਰਤੀ ਦੱਸਿਆ ਹੈ "ਪਰ ਕੁਦਰਤ ਇਸ ਸਭ ਤੋਂ ਉੱਪਰ ਹੈ।
ਅਮਰੀਕਨ ਕਵਿਤਰੀ ਅਤੇ ਨਾਰੀਵਾਦੀ ਚਿੰਤਕ ਐਡਰਿਆ ਰਿਚ ਅਨੁਸਾਰ "ਵਿਪਰੀਤ ਲਿੰਗੀ ਕਾਮੁਕ ਤਰਜੀਹ ਅਜਿਹੀ ਸਮਾਜਿਕ ਅਤੇ ਸਿਆਸੀ ਸੰਸਥਾ ਹੈ ਜੋ ਔਰਤ ਦੇ ਸ਼ੋਸ਼ਣ ਨੂੰ ਬਰਕਰਾਰ ਰੱਖਣ ਦਾ ਕੰਮ ਕਰਦੀ ਹੈ ,ਅਤੇ ਔਰਤ ਤੇ ਮਰਦ ਦੇ ਜਿਸਮਾਂ ਦੀ ਆਰਥਿਕ ਅਤੇ ਭਾਵਨਾਤਮਕ ਦਬਦਬੇ ਨੂੰ ਯਕੀਨੀ ਬਣਾਉਣਦੀ ਹੈ| "
ਉਸੇ ਤਰ੍ਹਾਂ ਭਾਸ਼ਾ ਕਿਸੇ ਰਾਜ ਜਾਂ ਕਿਸੇ ਦੇਸ਼ ਦਾ ਅਹਿਮ ਅੰਗ ਹੈ| ਪਰ ਸਾਡੀ ਭਾਸ਼ਾ ਵੀ ਮਨੁੱਖ ਨੂੰ ਹਮੇਸ਼ਾ ਇਹ ਦੱਸਦੀ ਹੈ ਕਿ ਉਹ ਵਿਪਰੀਤ ਲਿੰਗੀ ਹੈ| ਬਚਪਨ ਤੋਂ ਹੀ ਸਮਾਜ ਐਲਾਨ ਕਰ ਦਿੰਦਾ ਹੈ ਕਿ ਸਾਡੀ ਲਿੰਗਕ ਪਹਿਚਾਣ ਕੀ ਹੋਵੇਗੀ|' ਮੈਂ ਨੱਚ ਰਿਹਾ ਹਾਂ' ਜਾਂ 'ਮੈਂ ਨੱਚ ਰਹੀ ਹਾਂ'। ਕੁਦਰਤ ਕਦੇ ਸਾਡੇ ਲਈ ਸੀਮਾ ਤੈਅ ਨਹੀਂ ਕਰਦੀ | ਕੁਦਰਤ ਸਾਨੂੰ ਖੁੱਲ੍ਹੇ ਸਮੁੰਦਰ ਵਿੱਚ ਛੱਡ ਦਿੰਦੀ ਹੈ| ਆਪਣਾ ਰਸਤਾ ਅਸੀਂ ਆਪ ਤੈਅ ਕਰਨਾ ਹੈ ।ਕਿਸ ਰਸਤੇ ਜਾਣਾ ਹੈ| ਜਾ| ਖੁਦ ਨੂੰ ਵਿਸ਼ਾਲ ਸ਼ਾਰਕਾਂ ਤੇ ਵੇਲਾਂ ਤੋਂ ਬਚਾਅ ਕੇ ਆਪਣੇ ਭਵਿੱਖ ਦੀ ਪਹਿਚਾਣ ਬਣਾਉਣੀ ਹੈ । ਕਿਉਂਕਿ ਇਹ ਸਮੁੰਦਰ ਕਿਸੇ ਦੇ ਬਾਪ ਦਾ ਨਹੀਂ|
Contact 9988913155
Click here to claim your Sponsored Listing.
Category
Contact the business
Telephone
Website
Address
Mansa
Opening Hours
| Monday | 9am - 5pm |
| Tuesday | 9am - 5pm |
| Wednesday | 9am - 5pm |
| Thursday | 9am - 5pm |
| Friday | 9am - 5pm |
| Saturday | 8am - 5pm |
| Sunday | 8am - 5pm |