PIND RAMA
RAMA
ਇਕ ਅੰਗਰੇਜ਼ ਨੇ ਬਾਹਰ ਕਿਸੇ ਪੰਜਾਬੀ ਨੂੰ
ਪੁੱਛਿਆ ਜੇ ਮੈ
ਪੰਜਾਬ
ਜਾਵਾ ..
ਮੈਨੂੰ ਕੀ ਪਤਾ ਲੱਗੂ ਪੰਜਾਬ ਆ ਗਿਆ...
ਤਾ ਉਹ ਪੰਜਾਬੀ ਅੰਗਰੇਜ਼ ਨੂੰ ਇੰਝ ਸਮਝਾਉਦਾ. ਜਿਥੇ ਹਰ ਪਾਸੇ ਦਿਖੁਗੀ ਹਰਿਆਲੀ,
ਨੀਲੀ ਪੱਗਾ ਵਾਲੇ ਹੋਣਗੇ ਅਕਾਲੀ,
ਮੋਟਰਸਾਇਕਲ ਮਗਰ ਪਾਈ ਹੋਉ ਟਰਾਲੀ,
ਬਸ ਉਥੋ ਲਾ ਲਵੀ ਹਿਸਾਬ ..
ਉਹ ਆ ਸਾਡਾ ਪੰਜਾਬ.. ਗੱਲ ਗੱਲ ਤੇ ਕੱਢੂ ਹਰ
ਕੋਈ ਗਾਲ, ਚਾਹ ਬਾਰੇ ਤੈਨੂੰ ਪੁੱਛਣਗੇ ਸਵਾਲ,
ਮੁੱਛ ਖੜੀ ਤੇ ਬੰਦੇ ਦੀ ਅੱਖ ਹੋਉ ਲਾਲ
ਜਿਥੇ ਹਰ ਮੋੜ ਤੇ ਵਿਕੇ ਸਰਾਬ...
ਉਹ ਆ ਸਾਡਾ ਪੰਜਾਬ.... ਜਿਥੇ ਖੇਤਾ ਚ ਹੋਣਗੇ
ਖੜੇ ਡਰਨੇ,
ਤੇ ਸੜਕਾ ਚ ਹੋਣਗੇ ਲੱਗੇ ਧਰਨੇ ਬਹੁਤਿਆ ਦੇ ਗਲਾ ਚ ਹੋਣਗੇ ਪਰਨੇ,
ਬਸ ਬਣਕੇ ਰਹਿੰਦੇ ਐ ਨਵਾਬ....
ਉਹੀ ਐ ਸਾਡਾ ਪੰਜਾਬ... ਪੱਛਾ ਦੇਣ ਵਾਲੇ
ਬਹੁਤ ਬਾਬੇ ਹੋਣਗੇ
ਹਰ ਸੜਕ ਤੇ ਜਰੂਰ ਢਾਬੇ ਹੋਣਗੇ.
ਪੁਲਿਸ ਦੇ ਵਜਦੇ ਸਭ ਨੂੰ ਦਾਬੇ ਹੋਣਗੇ, ਸੜਕਾ ਮਿਲਣਗੀਅਾ ਖਰਾਬ...
ਉਹੀ ਐ ਸਾਡਾ ਪੰਜਾਬ.... ਜਿਥੇ ਹਰ ਘਰ ਅੱਗੇ
ਥੜੇ ਹੋਣਗੇ
ਬੇਰੋਜ਼ਗਾਰ ਟੈਕੀਆ ਤੇ ਚੜੇ ਹੋਣਗੇ,
ਗਾਉਣ ਵਾਲੇ ਵੀ ਫਿਰਦੇ ਬੜੇ ਹੋਣਗੇ,
ਜੋ ਗੀਤ ਦੇ ਦੇਖਣ ਨਾ ਹਾਨੀ ਲਾਭ... ਉਹ ਐ ਸਾਡਾ ਪੰਜਾਬ....
ਉਹੀ ਐ ਸਾਡਾ ਪੰਜਾਬ..
Click here to claim your Sponsored Listing.
Category
Telephone
Website
Address
RAMA MOGA
Moga
09211420