CSC VLE UNITY
ਇਹ ਗਰੁੱਪ ਬਣਾਉਣ ਦਾ ਮਕਸਦ ਸਾਰੇ ਜਿਲਿਆ ਵਿੱਚੋ ਚੰਗੇ ਚੰਗੇ CSC ਵੀਐਲਈ ਕੱਢ ਕੇ ਪੰਜਾਬ ਲੈਵਲ ਤੱਕ ਲੈ ਕੇ ਜਾਣਾ ਹੈ
27/05/2023
Csc vle unity ਮੈਂਬਰ ਸਹਿਬਾਨ ਵਲੋਂ ਸਾਡੇ ਸਾਥੀ Sankalp Muktsar ਦੇ ਸੈਂਟਰ ਸੰਕਲਪ ਐਜੂਕੇਸ਼ਨ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਯੁਨਿਟੀ ਦੇ ਸ੍ਰੀ ਮੁਕਤਸਰ ਬਲਾਕ ਪ੍ਰਧਾਨ ਸਤਵੰਤ ਸੰਧੂ, ਮਲੋਟ ਪ੍ਰਧਾਨ ਕੰਵਰਜੀਤ ਉੜਾਂਗ, ਗਿਦੜਬਾਹਾ ਅਵਤਾਰ ਮੱਲਣ ਅਤੇ ਲੰਬੀ ਦੇ ਡਾਕਟਰ ਗੁਰਪਿਆਸ ਸੰਧੂ ਵੜਿੰਗ ਖੇੜਾ ਨੇ ਖਾਸ ਤੌਰ ਤੇ ਹਾਜਰੀ ਲਗਵਾਈ ਅਤੇ ਪੇਂਡੂ ਸ਼ਹਿਰੀ ਗਰੀਬ ਭਾਈਚਰੇ ਨੂੰ ਸਸਤੇ ਰੇਟ ਤੇ ਹੋਣ ਵਾਲੇ ਮੈਡੀਕਲ ਜਾਂਚ ਬਾਰੇ ਜਾਣਕਾਰੀ ਦਿੱਤੀ। ਅਤੇ ਨਾਲ ਹੀ ਪਹੁੰਚੇ ਹੋਏ ਵਿਅਕਤੀਆਂ ਨੂੰ ਆਯੂਸ਼ਮਾਨ ਕਾਰਡ ਪੰਜ ਲੱਖ ਮੁਫਤ ਇਲਾਜ ਅਧੀਨ ਕਾਰਡ ਬਣਾਉਣ ਦੀ ਸਲਾਹ ਅਤੇ ਸੁਝਾਅ ਦਿੱਤੇ,ਇਸ ਮੌਕੇ ਡਾਕਟਰ ਸੰਧੂ ਵੜਿੰਗ ਖੇੜਾ ਨੇ ਖਾਸ ਤੌਰ ਤੇ ਇਹ ਅਪੀਲ ਕੀਤੀ ਕੇ ਆਪਣੇ ਆਮ ਪਿੰਡਾ ਵਾਲੇ ਰਾਸ਼ਨ ਕਾਰਡ ਧਾਰਕ ਸਾਥੀ ਅਕਸਰ ਈ ਇਸ ਯੋਜਨਾਂ ਤੋਂ ਦੂਰ ਰਹਿ ਜਾਂਦੇ ਹਨ। ਕਿਉਂਕਿ ਉਹਨਾਂ ਨੂੰ csc ਸੈਂਟਰ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ,ਤਾਂ ਇਸੇ ਮੌਕੇ ਉਹਨਾਂ ਨੇ ਆਪਣਾ ਬੈਨਰ ਵੀ ਜਾਰੀ ਕੀਤਾ ਜਿਸ ਵਿੱਚ ਕੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਚਾਰੇ ਬਲਾਕ ਪ੍ਰਧਾਨ ਦੇ ਨਾਲ ਸੰਪਰਕ ਸੂਤਰ ਮੌਜੂਦ ਹਨ ਤਾਂ ਜੋ ਆਮ ਲੋਕ ਬਿਨਾਂ ਕਿਸੇ ਖੱਜਲ ਖੁਆਰੀ ਦੇ ਕੇਂਦਰ ਅਤੇ ਸੂਬਾ ਸਰਕਾਰ ਦੇ ਇਸ ਆਯੂਸ਼ਮਾਨ ਕਾਰਡ ਦਾ ਲਾਹਾ ਲੈ ਸਕਣ।
19/12/2022
"ਬਿਨਾਂ ਤਨਖਾਹ ਦੇ ਮੁਲਾਜ਼ਮ "
ਲਗਭਗ 9,10 ਮਹੀਨੇ ਪਹਿਲਾਂ ਬਣਾਈ ਗਈ ਵੀ.ਐਲ.ਈ ਯੂਨਿਟੀ ਦੀ ਲਗਾਤਾਰ ਹਫਤਾਵਾਰ ਮੀਟਿੰਗ ਦੀ ਲੜੀ ਤਹਿਤ ਇਸ ਐਤਵਾਰ ਦੀ ਮੀਟਿੰਗ ਗਿੱਦੜਬਾਹਾ ਦੇ ਪਾਰਕ ਵਿੱਚ ਰੱਖੀ ਗਈ ਜਿਸ ਦੌਰਾਨ ਯੂਨਿਟੀ ਦੇ ਲਗਭਗ ਮੋਢੀ ਮੈਂਬਰ ਹੀ ਹਾਜਰ ਰਹੇ ਨਾਲ ਕੁਝ ਸਾਥੀ ਨਵੇਂ ਚਿਹਰੇ ਵੀ ਸਨ ਪਰ ਜਿੰਨੇ ਵੀ ਹਾਜ਼ਰ ਸਨ ਪੂਰੇ ਉਤਸ਼ਾਹ ਨਾਲ ਹਾਜ਼ਰ ਸਨ। ਜਿਥੇ ਕੇ ਸਿਟੀਜਨ ਪੋਰਟਲ ਵਿੱਚ ਆ ਰਹੀਆਂ ਮੁਸ਼ਕਿਲਾਂ, ਕਾਮਨ ਸਰਵਿਸ ਸੈਂਟਰ ਵਲੋਂ ਵੀ.ਐਲ.ਈ ਭਰਾਵਾਂ ਦੇ ਖਾਤੇ ਵਿੱਚੋਂ ਕੱਟੇ ਜਾ ਰਹੇ ਪੈਸਿਆਂ ਅਤੇ ਆਯੂਸ਼ਮਾਨ, ਈਸ਼ਰਮ, ਪੈਨ ਕਾਰਡ ਅਤੇ ਪਾਸਪੋਰਟ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਚਰਚਾ ਕਰੀ ਗਈ । ਜਿਸ ਤਰਾਂ ਦਾ ਵਿਵਹਾਰ ਮਹਿਕਮੇ ਵਾਲੇ ਵੀ.ਐਲ.ਈ ਭਰਾਵਾਂ ਨਾਲ ਕਰ ਰਹੇ ਹਨ ਤਾਂ ਇੰਜ ਜਾਪਦਾ ਕੇ ਨਵੇਂ ਸਾਲ ਦੀ ਆਮਦ ਹੋਣ ਨਾਲ ਕਿਸੇ ਨਵੇਂ ਕੰਮ ਦੀ ਵੀ ਤਲਾਸ਼ ਕਰਨੀ ਪੈ ਸਕਦੀ।
https://youtube.com/watch?v=JB2oAEK0Ioc&feature=shares
Click here to claim your Sponsored Listing.
Category
Contact the organization
Website
Address
Muktsar
152026