Dyal thoughts
ਰਸਤੇ ਬੜੇ ਲੰਮੇ ਨੇ,ਮੰਜ਼ਿਲ ਬੜੀ ਦੂਰ ਹੈ|
ਮਨ ਵਿੱਚ ਬੜੇ ਇਰਾਦੇ ਨੇ ,ਪਹੁੰਚਣਾ ਜ਼ਰੂਰ ਹੈ|
✍D.kaur
25/03/2026
ਸੱਚ
ਸਦਾ ਸੱਚੋ ਸੱਚ ਬੋਲਾਂ ,
ਕੁਫ਼ਰ ਕਦੇ ਨਾ ਤੋਲਾਂ
ਸਦਾ ਦੁੱਖਾਂ ਨੂੰ ਮੈਂ ਫੋਲਾਂ,
ਆਪਣੀ ਧਰਤ ਮਾਂ ਦੇ, ਰੁੱਖਾਂ ਦੀਆਂ ਛਾਂਵਾਂ ਦੇ|
ਜਵਾਨੀ ਉਮਰੇ ਤੁਰੇ,ਪੁੱਤਾਂ ਦੀਆਂ ਮਾਂਵਾਂ ਦੇ|
, ਮੈਂ ਸਭ ਨੂੰ ਕਹਿੰਦੀ ਹਾਂ,
ਦੁੱਖ ਬੜੇ ਸਹਿੰਦੀ ਹਾਂ,
ਉੱਠਦੀ ਤੇ ਢਹਿੰਦੀ ਹਾਂ,
ਹਵਾਵਾਂ ਪੁਰੇ ਦੀਆਂ ਜਦੋਂ ਵਗਦੀਆਂ ਨੇ|
ਫਿਰ ਸੀਨੇ 'ਚ ਅੱਗਾਂ ਮਘਦੀਆਂ ਨੇ |
ਮੈਂ ਤੁਰਦੀ ਫਿਰਦੀ ਹਾਂ,
ਹਰ ਪਲ਼ ਕਿਰਦੀ ਹਾਂ,
ਖਲੋਵਾਂ ਤੇ ਗਿਰਦੀ ਹਾਂ,
ਵਾਅਦੇ ਕੌਲ ਇਕਰਾਰ ਸਾਰੇ ਟੁੱਟ ਗਏ|
ਸਿਖ਼ਰ ਦੁਪਹਿਰੇ ਅਸਮਾਨੋ ਤਾਰੇ ਟੁੱਟ ਗਏ |
l ਥਾਂ ਥਾਂ ਬੈਠੇ ਪਖੰਡੀ ਏ,
ਲੁਟੇਰਿਆਂ ਦੀ ਮੰਡੀ ਏ,
ਜੋਰਾਂ ਨਾਲ ਪ੍ਰੀਤ ਗੰਢੀ ਏ,
ਭੋਲੀ ਜਨਤਾ ਨੂੰ ਸ਼ਰੇਆਮ ਲੁੱਟਦੇ ਨੇ |
ਬਿਨ ਕਸੂਰੋਂ ਫੜ੍ਹ ਜੇਲਾਂ ਵਿੱਚ ਸੁੱਟਦੇ ਨੇ |
ਜ਼ਿੰਦਗੀ ਮਿਲੀ ਜੀਵਾਂਗੇ,
ਘੁੱਟ ਸਬਰ ਦੇ ਪੀਵਾਂਗੇ,
ਫਟ ਸੀਨੇ ਦੇ ਸੀਵਾਂਗੇ,
ਜ਼ਿੰਦਗੀ ਦੇ ਖੇਲ ਦੇ ਰੰਗ ਬੜੇ ਨਿਆਰੇ ਨੇ|
'ਦਿਆਲ 'ਨੂੰ ਲੱਗਦੇ ਬੜੇ ਜੋ ਪਿਆਰੇ ਨੇ|
✍️ ਦਿਆਲ ਕੌਰ ਪਵਾਤ
20/03/2026
ਜ਼ਿੰਦਗੀ ਦੇ ਸੁਨਹਿਰੀ ਪਲ
ਸਾਡੀਆਂ ਖੇਡਾਂ ,ਸਾਡੇ ਹੁੰਦੇ ਸੀ ਖਿਡਾਉਣੇ|
ਬਣ ਗਏ ਹੁਣ ਓਹ ਵੀ ਵਿਛੜੇ ਪ੍ਰਾਹੁਣੇ।
ਨਾ ਹੁਣ ਰਹੇ ਨਾ ਉਹ ਭੋਲੇ ਭਾਲੇ ਬੱਚੇ,
ਨਾ ਹੁਣ ਉਹ ਘਰ ਢਾਰੇ ਮਿਲਦੇ ਕੱਚੇ ।
ਨਾ ਹੁਣ ਪਿੱਠੂ ਵਰਗੀਆਂ ਖੇਡਾਂ ਰਹੀਆਂ।
ਨਾ ਹੁਣ ਰੌਣਕਾਂ ਵਾਲੀਆਂ ਗਲੀਆਂ ਰਹੀਆਂ।
ਗਲੀਆਂ ਵੀ ਹੁਣ ਪੱਕੀਆਂ ਹੋ ਗਈਆਂ ।
ਉਹ ਵੀ ਹੁਣ ਸਾਰੀਆਂ ਸੁੰਨੀਆਂ ਪਈਆਂ ।
ਨਾ ਉਹ ਰਹੇ. ਹੁਣ ਵਿਹੜੇ ਖੁੱਲ੍ਹੇ ਡੁੱਲ੍ਹੇ ।
ਨਾ ਹੁਣ ਵੇਖੀਂ ਅੱਗ ਮੱਚਦੀ,ਹਾਰੇ ਚੌਂਕੇ ਚੁੱਲ੍ਹੇ ।
ਵਿਹੜੇ ਦੀ ਚਾਰਦੀਵਾਰ ਪੱਕੀ ਬਣ ਗਈ,
ਉੱਤੇ ਕੰਡੇਦਾਰ ਤਾਰ ਸਾਰੀ ਕੰਧ ਤੇ ਲੱਗ ਗਈ|
ਨਾ ਹੁਣ ਨਿੱਮ,ਪਿੱਪਲ ਰਹੇ ਰੁੱਖ ਬਰੋਟੇ,
ਜਿੱਥੇ ਸਾਉਣ ਮਹੀਨੇ ਕੁੜੀਆਂ ਪੀਂਘਾਂ ਝੂਟੇ ?
ਪੀਂਘ ਪੁਲਾਂਗੜਾ ਖੇਡ ਖੇਡੀ ਨਾਲ ਚਲਾਕੀ ।
ਵੱਡੇ -ਵੱਡੇ ਰੁੱਖਾਂ 'ਤੇ ,ਚੜਦੇ ਮਾਰ ਪਲਾਕੀ ।
ਵਾਹ ਵਾਹ ਘੁੱਗੂ ਘਾਂਗੜੇ ਕੰਧਾਂ ਕੱਚੀਆਂ ਤੇ,
ਅੰਦਰੋਂ ਬਾਹਰੋਂ ਸਾਰੀਆਂ ਕਾਲੀਆਂ ਕਰਨੀਆਂ।
ਨਾ ਕੋਈ ਘਰਦਾ ਝਿੜਕੇ ਨਾ ਕੋਈ ਮਾਰੇ |
ਖੇਡਦੇ ਰਹਿੰਦੇ ਸੀ ਅਸੀਂ ਚੜ੍ਹਦੇ ਤਾਰੇ |
ਉੱਠ ਸਵੇਰੇ ਨ੍ਹਾ ਧੋ ਸਕੂਲ ਤੁਰ ਜਾਣਾ ।
ਘਰ ਆ ਕੇ ਸਾਰਾ ਕੰਮ ਮੁਕਾਉਣਾ ।
ਕਾਨੇ ਛਿਲ ਛਿਲ ਆਪੇ ਕਲਮਾਂ ਘੜਨੀਆਂ ।
ਸੁੰਦਰ -ਸੁੰਦਰ ਅਸਾਂ ਲਿਖਾਈਆਂ ਕਰਨੀਆਂ ।
ਕਿੱਧਰ ਗਈਆਂ ਹੁਣ ਉਹ ਮੌਜ ਬਹਾਰਾਂ ।
ਬੀਤੇ ਸਮੇਂ ਦਾ ਮੈ ਮੁੱਲ ਕਿਵੇਂ ਤਾਰਾਂ?
ਕਦੇ ਕਦੇ ਅਸੀਂ ਸੁਨ੍ਹੇ ਖੂਹਾਂ ਤੇ ਜਾਣਾ।
ਪਾਲ ਗੂੱਡੀ ਦਾ ਅਸਾਂ ਅਖਾੜਾ ਲਾਉਣਾ ।
ਅੱਧ -ਪਚੱਧਾ ਗੀਤ ਅਸੀਂ ਗਾਣਾ ।
ਲੁਕ ਲੁਕ ਵੇਖ ਲੋਕਾਂ ਨੇ ਮਖੌਲ ਉਡਾਉਣਾ |
ਅਖਾੜਾ ਛੱਡ ਕੇ ਅਸੀਂ ਉਥੋਂ ਨੱਸਣਾ|
ਆਪਸ ਵਿੱਚ ਅਸੀਂ ਖਿੜ ਖਿੜ ਹੱਸਣਾ|
ਕਦੇ ਪਿੱਠੂ ,ਕਦੇ ਛੂਣ ਛਮਾਹੀ , ਕਿੱਕਲੀ ਪਾਉਣੀ|
ਵੱਖ -ਵੱਖ ਖੇਡਾਂ ਦੀ ਵਾਰੀ ਵੀ ਨਹੀਂ ਆਉਣੀ |
ਦਿਨ ਮੁੱਕ ਜਾਂਣਾ, ਰਾਤ ਵੀ ਆ ਜਾਣੀ ।
ਤਾਰਿਆਂ ਦੀ ਛਾਵੇਂ ਖੇਡਣੀ ਛੂਣ ਛਿਮਾਣੀ |
ਮਾਪੇ ਆਵਾਜ਼ਾਂ ਮਾਰ -ਮਾਰ ਬੁਲਾਉਂਦੇ ।
ਫਿਰ ਦੌੜੇ ਭੱਜੇ ਡਰਦੇ ਘਰ ਨੂੰ ਆਉਂਦੇ ।
ਹੁਣ ਮਾਪੇ ਬੱਚਿਆਂ ਨੂੰ ਮੋਬਾਇਲ ਤੇ ਖਿਡਾਉਂਦੇ ।
'ਦਿਆਲ ' ਨੂੰ ਬਚਪਨ ਦੇ ਦਿਨ ਚੇਤੇ ਆਉਂਦੇ।
✍ਦਿਆਲ ਕੌਰ ਪਵਾਤ
15/03/2026
With Hardeep sidhu – I'm on a streak! I've been a top fan for 10 months in a row. 🎉
ਪ੍ਰਦੇਸ ਦਾ ਸਫ਼ਰ
ਪ੍ਰਦੇਸ ਜਾਣ ਦੀ ਲੱਗੀ ਬਿਮਾਰੀ,
ਬੜੀਆਂ ਸਾਲਾਹਾਂ ਇਧਰੋਂ-ਉਧਰੋਂ ਲਈਆਂ,
ਆਈਲਟ ਕਰਨ ਦੀ ਕਰੀ ਤਿਆਰੀ,
ਕੋਚਿੰਗ ਸੈਂਟਰ ਦੀ ਜਾਣ ਦੀ ਆਈ ਵਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
ਦਿਨ ਰਾਤ ਅੰਗਰੇਜੀ ਬੋਲਣਾ ਸਿੱਖਦਾ,
ਪੜ੍ਹਨੀ ,ਬੋਲਣੀ, ਲਿਖਣੀਤੇ ਸੁਣਨੀ ਸਿੱਖਦਾ,
ਪੇਪਰ ਦਾ ਦਿਨ ਵੀ ਆਇਆ ਨੇੜੇ,
ਰੌਲਾ ਰੱਪਾ ਪੈ ਗਿਆ ਵਿਹੜੇ,
ਪੁੱਛਣ ਲੱਗੇ ਕਈ ਲਿਖਾਰੀ ?
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
ਸਾਰੇ ਪਾਸੇ ਗੱਲਾਂ ਹੁੰਦੀਆਂ,
ਕੋਈ ਚੰਗਾ ਕੌਣ ਮਾੜਾ ਆਖੇ,
ਡਿਊਟੀ ਤੋਂ ਵੀ ਮੈਂ ਛੁੱਟੀ ਲੈ ਲਈ,
ਇੱਕ ਮਹੀਨਾਂ ਦੱਬ ਕੇ ਕਰੀ ਤਿਆਰੀ,
ਪੇਪਰ ਦੇਣ ਦੀ ਅੱਜ ਆਈ ਵਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
ਰੱਬ ਨੂੰ ਧਿਆ ਕੇ ਮੈਂ ਪੇਪਰ ਪਾਇਆ,
ਕੁਝ ਦਿਨਾਂ ਵਿੱਚ ਨਤੀਜਾ ਆਇਆ,
ਮਨ-ਭਾਉਂਦੇ ਮੈਂ ਬੈਂਡ ਲਿਆਇਆ,
ਫਾਈਲ ਲਾਉਣ ਦੀ ਆਈ ਵਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
ਪੁੱਛ ਪੁਛਾ ਕੇ ਏਜੰਟ ਲੱਭਿਆ,
ਸਾਰੀ ਵਾਰਤਾ ਖੋਲ ਸੁਣਾਈ,
ਲੱਖ ਰੁਪਈਆ ਫਾਇਲ ਦਾ ਲੈਣਾ,
ਬਾਕੀ ਫੀਸਾਂ ਤੁਹਾਡੀਆਂ ਲੱਗਣੀਆਂ,
ਫਾਇਲ ਜਮ੍ਹਾ ਕਰਾ ਕੇ ਬੜਾ ਖੁਸ਼ ਹੋਇਆ,
ਪਤਾ ਨਹੀਂ ਕਿਧਰੋਂ ਕਰੋਨਾ ਆਈ ਬਿਮਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
ਬੱਸ ਹੁਣ ਮੇਰਾ ਕੰਮ ਵਿੱਚੇ ਲਟਕਾਇਆ,
ਦੋ ਸਾਲ ਕਰੋਨਾ ਨੇ ਲਾਇਆ,
ਲੋਕਾਂ ਨੇ ਪੁੱਛ -ਪੁੱਛ ਕੇ ਸੰਘ ਸੁਕਾਇਆ,
ਕੀ ਬਣਿਆ ਤੁਹਾਡੇ ਕੰਮ ਦਾ ਭਾਈ?
ਸੰਝ ਸਵੇਰੇ ਪੁੱਛਣ ਆਉਂਦੀ ਤਾਈ,
ਵਾਰ- ਵਾਰ ਪੁਲਿਸ ਇਨਕੁਆਰੀ ਆਈ,
ਸੁੱਖਾਂ ਸੁੁੱਖ ਸੁੁੱਖ ਸਾਡੀ ਆਈ ਵਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
ਏਜੰਟ ਦੀ ਜਦ ਸਵੇਰੇ ਕਾਲ ਆਈ,
ਵੀਜ਼ਾ ਲੈ ਜਾਓ ਆਪਣਾ ਭਾਈ,
ਕਾਹਲ਼ੀ-ਕਾਹਲ਼ੀ ਟਿਕਟ ਬਣਾਈ,
ਮਿਲਣ ਸਾਨੂੰ ਆਏ ਭੈਣ- ਭਾਈ,
ਹੁਣ ਕਨੇਡਾ ਚੜ੍ਹਨ ਦੀ ਆਈ ਵਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
ਬੜੇ ਚਾਈਂ-ਚਾਈਂ ਜਹਾਜ਼ ਚੜ੍ਹ ਗਏ,
ਵਿੱਚ ਕਨੇਡਾ ਜਾ ਪਏ ਵੜ ਗਏ|
ਕਨੇਡਾ ਜਾ ਬੜਾ ਪਛਤਾਇਆ,
ਅੰਦਰੋ- ਅੰਦਰੀ ਦਿਲ ਮੈਨੂੰ ਆਖੇ,
ਤੂੰ ਕਿਉਂ ਛੱਡ ਪੰਜਾਬ ਇਥੇ ਆਇਆ
ਰੋਂਦਾ ਦਾ ਰਿਹਾ ਰਾਤ. ਮੈਂ ਸਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
ਕੁਝ ਦਿਨ ਅੰਦਰੋ-ਅੰਦਰੀ ਰੋਇਆ,
ਮੈਂ ਕਿਉਂ ਆਪਣਾ ਘਰ ਵਾਰ ਖੋਹਿਆ?
ਨਾ ਮਾਂ ਨੂੰ ਦੱਸਿਆ ਨਾ ਭਰਾ ਨੂੰ ਦੱਸਿਆ,
ਉਸ ਗੱਲਾਂ ਕਰ ਕੇ ਉੱਪਰੋਂ ਰੋਜ਼ ਮੈਂ ਹੱਸਿਆ,
ਬੱਸ ਠੀਕ ਠੀਕ ਸੱਭ ਗੱਲ ਦੱਸੀ ਸਾਰੀ|
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
ਹੌਲੀ ਹੌਲੀ ਗੱਡੀ ਆਈ ਲੀਹ ਤੇ,
ਫਿਰ ਕੰਮ ਮਿਲਿਆ ਪ੍ਰਤੀ ਘੰਟਾ ਵੀਹ ਤੇ,
ਜਾ ਕੇ ਕੁਝ ਮਨ ਫਿਰ ਖੁਸ਼ ਹੋਇਆ,
ਹੁਣ ਸਾਡਾ ਪ੍ਰਦੇਸ਼ ਆਉਣਾ ਸਫ਼ਲ ਹੋਇਆ|
ਦਿਨਾਂ ਵਿੱਚ ਲੱਥੀ ਚੜੀ ਸੀ ਜੋ ਖ਼ੁਮਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
' ਦਿਆਲ ' ਪੰਜਾਬ ਵਰਗਾ ਦੇਸ ਨਹੀਂ ਕੋਈ,
ਇਹ ਗੱਲ ਨਹੀਂ ਜਾਂਦੀ ਕਦੇ ਲਕੋਈ,
ਆਪਣੇ ਦੇਸ ਵਿੱਚ ਹੀ ਰੁਜ਼ਗਾਰ ਪਾਓ,
ਐਂਵੇ ਧੱਕੇ ਖਾਣ ਕਨੇਡਾ ਨਾ ਜਾਓ|
ਸਭ ਪਾਸੇ ਹੁਣ ਹੋਈ ਬੇਰੁਜ਼ਗਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
✍️ ਦਿਆਲ ਕੌਰ. ਪਵਾਤ
Click here to claim your Sponsored Listing.
Category
Website
Address
Samrala