Parveen Sharma
ਜੀਵੇ ਪੰਜਾਬ
10/04/2025
ਦਲੇਰ ਬੰਦੇ, ਸਿੱਧੇ ਹਿੱਕਾਂ ਵਿੱਚ ਵੱਜਣ ਵਾਲੇ ਬੰਦੇ ਅਕਸਰ ਘਾਟਾ ਖਾਹ ਹੀ ਜਾਂਦੇ ਨੇ,,, ਸੱਤਾਧਾਰੀਆਂ ਨੂੰ ਕਈ ਮਾਮਲਿਆਂ ‘ਤੇ ਸਿੱਧੇ ਟਕਰਨ ਵਾਲੇ ਸਰਪੰਚ ਕਲਕੱਤੇ ਨੂੰ ਸ਼ਰੇਆਮ ਗੋਲੀ ਮਾਰ ਕੇ ਕਤਲ ਕਰਤਾ,,,,, ਸ਼ੱਕ ਦੀ ਸੂਈ ਤੇ ਸਿੱਧੇ ਦੋਸ਼ ਮੌਜੂਦਾ ਐਮਐਲਏ ਉੱਗੋਕੇ ‘ਤੇ ਲੱਗ ਰਹੇ ਨੇ ,,,, ਜੇ ਭਗਵੰਤ ਮਾਨ ਇਨਕਲਾਬੀ ਹੈ ਤੇ ਉੱਗੋਕੇ ਆਪਣੇ ਆਪ ਨੂੰ ਪਾਕ ਸਾਫ਼ ਕਹਿੰਦਾ ਹੈ ਤਾਂ ਕੀ ਦੋਵਾਂ ਵਿੱਚ ਹੈ ਦਮ ਨਿਰਪੱਖ ਜਾਂਚ ਕਰਵਾਉਣ ਦਾ ?
ਰਾਜਾਂ ਦੇ ਅਧਿਕਾਰਾਂ ਦੇ ਨਾਲ ਹੁੰਦਾ ਧੱਕਾ ਵੇਖਣਾ ਹੋਵੇ ਤਾਂ ਫੰਡਾਂ ਦੇ ਮਾਮਲੇ 'ਚ ਰਾਜਪਾਲ ਤੇ ਕੇਂਦਰ ਨੂੰ ਪੰਜਾਬ ਵਿਰੁੱਧ ਭੁਗਤਦਾ ਦੇਖ ਲਓ
ਭਾਰਤ 'ਚ ਹੱਕ ਮੰਗਦੇ, ਆਪਣੇ ਖਿੱਤੇ ਦੀ ਗੱਲ ਕਰਦੇ, ਆਪਣੇ ਲੋਕਾਂ ਦੀ ਗੱਲ ਕਰਦੇ ਸੂਰਮਿਆਂ ਨਾਲ ਕੀ ਵਾਪਰਦੀ ਵੇਖਣੀ ਹੈ ਤਾਂ ਸੋਨਮ ਵਾਂਗਚੁੱਕ ਦੀ ਗ੍ਰਿਫਤਾਰੀ ਦੇਖ ਲਓ
ਜੇ ਇਹ ਵੇਖਣਾ ਕਿ ਚੌਰਸ ਕਿਵੇਂ ਰੋੜੀਦੇ ਨੇ ਤਾਂ ਪ੍ਰਧਾਨ ਮੰਤਰੀ ਵੱਲੋਂ RSS ਵੱਲੋਂ ਹੜ੍ਹਾਂ 'ਚ ਕੀਤੇ ਕੰਮਾਂ, ਆਜ਼ਾਦੀ ਦੀ ਲੜਾਈ ਬਾਰੇ ਦਿੱਤਾ ਬਿਆਨ ਦੇਖ ਲਓ
ਜੇ 2027 'ਚ ਸਿਆਸੀ ਦਲਾਂ ਅਤੇ ਲੀਡਰਾਂ ਦੇ ਕੀ ਹਾਲਾਤ ਹੋਣਗੇ ਤੇ ਡੱਡੂ ਟਪੂਸੀਆਂ ਕਿਵੇਂ ਵੱਜਣਗੀਆਂ ਦੇਖਣਾ ਚਾਹੁੰਦੇ ਓ ਤਾਂ ਜੋਸ਼ੀ ਦੀ ਕਾਂਗਰਸ 'ਚ ਸ਼ਮੂਲੀਅਤ ਦੇਖ ਲਓ
ਜੇ ਇੱਕੋ ਵੇਲੇ ਡਰਾਵਣਾ ਤੇ ਵਿਰੋਧੀਆਂ ਨੂੰ ਨੀਵੇਂ ਦਿਖਾਉਣ ਵਾਲੇ ਪਰ ਦਿੱਲੀ ਜਾ ਕੇ ਨਰਮ ਜਾ ਰੁਖ ਰੱਖਣ ਵਾਲੇ ਬੰਦੇ ਦੇ ਦੋ ਰੂਪ ਦੇਖਣੇ ਤਾਂ ਵਿਧਾਨ ਸਭਾ 'ਚ ਤੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਨਿਕਲੇ ਭਗਵੰਤ ਮਾਨ ਨੂੰ ਦੇਖ ਲਓ
ਜੇ ਹਾਲੇ ਵੀ ਭੁਲੇਖਾ ਕਿ ਪਾਟੇ ਮੂੰਹ ਵਾਲਿਆਂ ਨੂੰ ਕੋਈ ਰੋਕ ਨਹੀਂ ਸਕਦਾ ਤਾਂ ਆਉਂਦੇ ਦਿਨਾਂ 'ਚ ਬਠਿੰਡੇ ਪੇਸ਼ੀ ਭੁਗਤਦੀ ਹੋਈ ਕੰਗਨਾ ਰਣੌਤ ਦੇਖ ਲਿਓ
ਬੰਦੇ ਨੇ ਨੇਕੀ ਖੱਟੀ ਹੋਵੇ ਤੇ ਲੋਕ ਕਮਾਏ ਹੋਣ ਤੇ ਭੀੜ ਪੈਣ 'ਤੇ ਲੋਕ ਥੋਡੀ ਜ਼ਿੰਦਗੀ ਦੀ ਜਿੱਤ ਲਈ ਦੁਆਵਾਂ ਮੰਗਦੇ ਹੋਣ ਤਾਂ ਰਾਜਵੀਰ ਜਵੰਦਾ ਦੇਖ ਲਓ
09/14/2025
ਪੰਜਾਬੀਓ !!!! ਤੜ੍ਹਕੇ ਉੱਠਿਆ ਕਰੋ,,, ਕੰਮ ਕਾਰ ਨੂੰ ਹੱਥ ਪਾਉਣ ਤੋਂ ਪਹਿਲਾਂ ਦਿੱਲੀ ਦੇ ਕਿਸੇ ਆਪ ਵਾਲੇ ਤੋਂ ਮੰਜ਼ੂਰੀ ਲੈ ਲਿਆ ਕਰੋ ਕਿਉਂਕਿ ਬੋਲਣ ਜੋਗਾ ਤਾਂ ਇੰਨਾ ਦੀ ਸਰਕਾਰ ‘ਚ ਮਾਫੀਏ ਤੇ ਹੋਰ ਅਨਸਰਾਂ ਨੇ ਰਹਿਣ ਨਹੀਂ ਦੇਣਾ ,,,,ਪਤਾ ਲੱਗਿਐ ਕਿ ਪਰਗਟ ਸਿੰਘ ਕਿਸਾਨ ਨੇ ਜਿਹੜੀ ਦਵਾਈ ਵਰਤੀ ਸੀ ਉਹਦਾ ਰਿਜ਼ਲਟ ਦੱਸਿਆ ਸੀ ,,, ਕੀ ਜੋ ਦਵਾਈ ਵਰਤੀ ਉਹਦਾ ਰਿਜ਼ਲਟ ਦੱਸਣਾ ਗੁਨਾਹ ਹੋ ਗਿਆ ? ਜੇ ਕੰਪਨੀ ਨੂੰ ਕੁਝ ਗਲਤ ਲਗਦਾ ਤਾਂ ਉਹ ਕਾਨੂੰਨੀ ਰਸਤਾ ਅਪਣਾਵੇ, ਕੇਸ ਕਰੇ, ਚੈਲੰਜ ਕਰੇ ਆਵਦੇ ਪ੍ਰੋਡਕਟ ਦੇ ਬਾਰੇ,,,, ਗੋਲੀ ਦੀ ਧਮਕੀ ਦੀ ਕਿਹੜੀ ਗੱਲ ਹੋਈ ? ਕੀ ਸਰਕਾਰ, ਪੁਲਿਸ ਤੇ ਕਨੂੰਨ ਨਾਂਅ ਦੀ ਕੋਈ ਸ਼ੈਅ ਨਹੀਂ ਬਚੀ ਪੰਜਾਬ ‘ਚ ? ਹਾਲੇ ਤਾਂ ਕਿਸਾਨੀ ਦਾ ਏਕਾ ਬਹੁਤ ਹੈ, ਜਥੇਬੰਦੀਆਂ ਨੇ,,, ਸਰਕਾਰਾਂ ਤੱਕ ਗੱਲ ਅੱਪੜਦੀ ਹੈ,,,, ਨਹੀਂ ਤਾਂ ਕਿੰਨੇ ਤਰ੍ਹਾਂ ਦਾ ਮਾਫੀਆ ਹੈ ਜਿਹੜਾ ਸਾਨੂੰ ਆਥਣ ਤੱਕ ਗੁਲਾਮ ਕਰ ਲਵੇ ? ਸਰਕਾਰ ਤੁਰੰਤ ਪ੍ਰਭਾਵ ਨਾਲ ਮਸਲੇ ‘ਤੇ ਐਕਸ਼ਨ ਲਵੇ ਕਿਉਂਕਿ ਗੱਲ ਕੱਲ੍ਹੀ ਕਿਸਾਨ ਦੀ ਹੀ ਨਹੀਂ ਬੋਲਣ ਦੇ ਅਧਿਕਾਰ ਤੇ ਇੱਕ ਗਾਹਕ ਦੇ ਹੱਕ ਦੀ ਵੀ ਹੈ ,,,,
Click here to claim your Sponsored Listing.
Category
Contact the public figure
Website
Address
Fresno, CA